ਨਵੀਂ ਦਿੱਲੀ 25ਜੂਨ (ਵਿਸ਼ਵ ਵਾਰਤਾ) : DELHI NEWS -ਮੁੱਖ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਆਪਣੇ ਨਵੇਂ ਸਰਵ-ਕਾਲੀ ਉੱਚ ਪੱਧਰ ‘ਤੇ ਪਹੁੰਚ ਗਏ। ਬਾਜ਼ਾਰ ‘ਚ ਇਹ ਵਾਧਾ HDFC ਬੈਂਕ, ICICI ਬੈਂਕ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ‘ਚ ਮਜ਼ਬੂਤੀ ਕਾਰਨ ਹੋਇਆ ਹੈ। ਇਸ ਦੌਰਾਨ ਸੈਂਸੈਕਸ ਪਹਿਲੀ ਵਾਰ 78000 ਨੂੰ ਪਾਰ ਕਰ ਗਿਆ। ਦੂਜੇ ਪਾਸੇ ਨਿਫਟੀ ਵੀ 23700 ਨੂੰ ਪਾਰ ਕਰਕੇ ਨਵੀਂ ਸਿਖਰ ‘ਤੇ ਪਹੁੰਚ ਗਿਆ। ਨਿੱਜੀ ਖੇਤਰ ਦੇ ਬੈਂਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਨੇ ਦੋ ਦਿਨਾਂ ਦੀ ਸੁਸਤੀ ਤੋਂ ਬਾਅਦ ਮੰਗਲਵਾਰ ਨੂੰ ਵੱਡੀ ਛਾਲ ਮਾਰੀ। ਮੁੱਖ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਆਪਣੇ ਨਵੇਂ ਸਰਵ-ਕਾਲੀ ਉੱਚ ਪੱਧਰ ‘ਤੇ ਪਹੁੰਚ ਗਏ। ਬਾਜ਼ਾਰ ‘ਚ ਇਹ ਵਾਧਾ HDFC ਬੈਂਕ, ICICI ਬੈਂਕ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ‘ਚ ਮਜ਼ਬੂਤੀ ਕਾਰਨ ਹੋਇਆ ਹੈ।