Delhi News: ਆਤਸ਼ੀ ਦੇ ਨਾਲ ਇਹ ਪੰਜ ਮੰਤਰੀ ਵੀ ਚੱਕ ਸਕਦੇ ਹਨ ਸਹੁੰ – ਸੂਤਰ
ਦਿੱਲੀ 19 ਸਤੰਬਰ ( ਵਿਸ਼ਵ ਵਾਰਤਾ ) Delhi News: ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਹ 21 ਸਤੰਬਰ ਨੂੰ ਸਹੁੰ ਚੁੱਕਣਗੇ। ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ‘ਆਪ’ ਵਿਧਾਇਕਾਂ ਨੇ ਆਤਿਸ਼ੀ ਨੂੰ ਆਪਣਾ ਨੇਤਾ ਚੁਣ ਲਿਆ ਹੈ। ਉਪ ਰਾਜਪਾਲ ਵੀਕੇ ਸਕਸੈਨਾ ਨੇ 21 ਸਤੰਬਰ ਨੂੰ ਆਤਿਸ਼ੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਲਈ ਰਾਸ਼ਟਰਪਤੀ ਨੂੰ ਪ੍ਰਸਤਾਵ ਭੇਜਿਆ ਹੈ। ਇਸ ਦੌਰਾਨ ਕੁਝ ਨਾਂ ਸਾਹਮਣੇ ਆਏ ਹਨ ਜੋ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਸੂਚੀ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੁਕੇਸ਼ ਅਹਲਾਵਤ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ।