Delhi News : ਕੌਣ ਬਣੇਗਾ ਦਿੱਲੀ ਦਾ ਅਗਲਾ ਮੁੱਖ ਮੰਤਰੀ ! ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਮਨੀਸ਼ ਸਿਸੋਦੀਆ, ਮੀਟਿੰਗਾਂ ਦਾ ਦੌਰ ਜਾਰੀ
ਨਵੀਂ ਦਿੱਲੀ ,16ਸਤੰਬਰ (ਵਿਸ਼ਵ ਵਾਰਤਾ): ਦਿੱਲੀ ਦਾ ਅਗਲਾ Chief Minister ਕੌਣ ਹੋਵੇਗਾ ਇਸ ਚਰਚਾ ਦੇ ਵਿਚਕਾਰ ਅੱਜ ਮਨੀਸ਼ ਸਸੋਦੀਆ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਹਨ। ਸੰਭਾਵੀ ਤੌਰ ਤੇ ਅਗਲੇ Chief Minister ਦੀ ਚੋਣ ਨੂੰ ਲੈ ਕੇ ਵਿਚਾਰ ਚਰਚਾ ਹੋਵੇਗੀ। ਦਿੱਲੀ ਦਾ ਸਿਆਸੀ ਪਾਰਾ ਇਸ ਵੇਲੇ ਪੂਰੀ ਉਚਾਈ ਤੇ ਹੈ। ਦਿੱਲੀ ਦੀ ਸਿਆਸੀ ਫਿਜ਼ਾ ਦੇ ਵਿੱਚ ਇੱਕ ਸਵਾਲ ਗੂੰਜ ਰਿਹਾ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਸੁਪਰੀਮ ਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜੇਲ ਤੋਂ ਬਾਹਰ ਆ ਕੇ ਪਹਿਲੀ ਵਾਰ ਆਪ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਬੀਤੇ ਕੱਲ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਅਗਲੇ ਦੋ ਦਿਨਾਂ ਦੇ ਵਿੱਚ ਅਸਤੀਫਾ ਦੇ ਦੇਣਗੇ ਉਹਨਾਂ ਦੇ ਐਲਾਨ ਮੁਤਾਬਕ ਕੇਜਰੀਵਾਲ ਨੇ ਭਲਕੇ ਮੰਗਲਵਾਰ ਨੂੰ ਅਸਤੀਫਾ ਦੇਣਗੇ। ਅਜਿਹੇ ਵਿੱਚ ਪਾਰਟੀ ਦੇ ਵਿੱਚ ਅੰਦਰੂਨੀ ਸਿਆਸਤ ਅਤੇ ਗੱਲਬਾਤ ਦਾ ਦੌਰ ਜਾਰੀ ਹੈ। ਪਾਰਟੀ ਦੇ ਬਾਹਰ ਦਿੱਲੀ ਦੇ ਲੋਕਾਂ ਵਿੱਚ ਅਤੇ ਦਿੱਲੀ ਦੀ ਸਿਆਸੀ ਹਵਾ ਦੇ ਵਿੱਚ ਇੱਕ ਸਵਾਲ ਗੂੰਜ ਰਿਹਾ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦਿੱਤੇ ਜਾਣ ਤੋਂ ਬਾਅਦ ਸੰਜੇ ਸਿੰਘ ਨੇ ਵੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੰਭਾਲਣਗੇ। ਅਜਿਹੇ ਵਿੱਚ Chief Minister ਦੀ ਦਾਅਵੇਦਾਰੀ ਦੇ ਲਈ ਜਿਹੜੇ ਨਾਮ ਸਾਹਮਣੇ ਆਏ ਹਨ ਉਹਨਾਂ ਦੇ ਵਿੱਚ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਜਲ ਮੰਤਰੀ ਆਤਿਸ਼ੀ, ਗੋਪਾਲ ਰਾਏ, ਸੌਰਵ ਭਾਰਤਵਾਜ ਦੇ ਨਾਮ ਚਰਚਾ ਦੇ ਵਿੱਚ ਹਨ। ਅੱਜ ਸੰਭਾਵੀ ਤੌਰ ਤੇ ਪਾਰਟੀ ਦੇ ਆਗੂਆਂ ਦੀਆਂ ਮੀਟਿੰਗਾਂ ਅਤੇ ਵਿਧਾਇਕ ਦਲ ਦੀ ਵਿਚਾਰ ਚਰਚਾ ਤੋਂ ਬਾਅਦ ਇਹ ਤੈਅ ਹੋਣ ਦੀ ਉਮੀਦ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਜ਼ਿਕਰਯੋਗ ਹੈ ਕਿ ਭਲਕੇ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਆਪਣੇ Chief Minister ਦੇ ਅਹੁਦੇ ਤੋਂ ਅਸਤੀਫਾ ਦੇਣਗੇ। ਅਜਿਹੇ ਵਿੱਚ ਭਲਕੇ ਵਿਧਾਇਕ ਦਲ ਦੀ ਮੀਟਿੰਗ ਵੀ ਹੋਵੇਗੀ ਅਤੇ ਇਸੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੇ ਨਾਮ ਤੇ ਮੋਹਰ ਲੱਗੇਗੀ। ਪਰ ਇਸ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਿਧਾਇਕਾਂ ਦੇ ਵਿੱਚ ਮੁੱਖ ਮੰਤਰੀ ਦੀ ਚੋਣ ਪ੍ਰਤੀ ਆਮ ਰਾਏ ਬਣਾਉਣ ਦੀ ਕੋਸ਼ਿਸ਼ ਜਾਰੀ ਰਹੇਗੀ। ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਦਾ ਘਿਰਾਓ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਬੀਜੇਪੀ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਜੇਲ ਵਿੱਚ ਸਨ ਉਹਨਾਂ ਨੇ ਉਸ ਵੇਲੇ ਅਸਤੀਫਾ ਕਿਉਂ ਨਹੀਂ ਦਿੱਤਾ ਉਹਨਾਂ ਇਲਜ਼ਾਮ ਲਗਾਏ ਨੇ ਕਿ ਅਰਵਿੰਦ ਕੇਜਰੀਵਾਲ ਸਿਆਸੀ ਡਰਾਮਾ ਕਰਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ। ਇਸੇ ਤਰ੍ਹਾਂ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਨੇ ਵੀ ਕਿਹਾ ਹੈ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਜਾਂ ਨਾ ਦੇਣ ਇਹ ਮਹਿਜ਼ ਇੱਕ ਡਰਾਮਾ ਰਚਿਆ ਜਾ ਰਿਹਾ ਹੈ।