ਨਵੀਂ ਦਿੱਲੀ 25ਅਗਸਤ (ਵਿਸ਼ਵ ਵਾਰਤਾ): ਈਰਾਨ ਦੇ ਸਮਰਥਨ ਵਾਲੇ ਸੰਗਠਨ ਹਿਜ਼ਬੁੱਲਾ ਨੇ ਇਕ ਵਾਰ ਫਿਰ ਇਜ਼ਰਾਇਲ ‘ਤੇ ਵੱਡਾ ਰਾਕੇਟ ਹਮਲਾ ਕੀਤਾ ਹੈ। (DELHI NEWS )ਹਿਜਬੁੱਲਾ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ 11 ਇਜ਼ਰਾਈਲੀ ਫੌਜੀ ਟਿਕਾਣਿਆਂ ‘ਤੇ 320 ਰਾਕੇਟ ਦਾਗੇ ਗਏ ਹਨ। ਇਸ ਦੇ ਜਵਾਬ ‘ਚ ਇਜ਼ਰਾਇਲੀ ਫੌਜ ਨੇ ਦੱਖਣੀ ਲੇਬਨਾਨ ‘ਚ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਇਜ਼ਰਾਇਲ ਦਾ ਦਾਅਵਾ ਹੈ ਕਿ ਹਿਜਬੁੱਲਾ ਵੱਡੇ ਹਮਲੇ ਕਰ ਸਕਦਾ ਹੈ ਇਸ ਲੈ ਉਸਦੀ ਯੋਜਨਾ ਨਾਕਾਮ ਕਰਨ ਲਈ ਇਹ ਹਮਲੇ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਲੇਬਨਾਨ ਦੀ ਸਰਹੱਦ ‘ਚ ਦਾਖਲ ਹੋ ਕੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਦੇਸ਼ ਵਿੱਚ 48 ਘੰਟਿਆਂ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਪਹਿਲਾਂ ਤੋਂ ਪ੍ਰਭਾਵੀ ਹਮਲੇ ਦਾ ਐਲਾਨ ਕੀਤਾ ਸੀ। ਇਜ਼ਰਾਇਲੀ ਡਿਫੈਂਸ ਫੋਰਸ (IDF) ਨੇ ਕਿਹਾ ਹੈ ਕਿ ਹਿਜ਼ਬੁੱਲਾ ਇਜ਼ਰਾਈਲ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਇਜ਼ਰਾਈਲ-ਲੇਬਨਾਨ ਸਰਹੱਦ ‘ਤੇ ਧੂੰਏਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ ਹਨ।
ਹਿਜ਼ਬੁੱਲਾ ਕਮਾਂਡਰ ਫੁਆਦ ਸ਼ੁਕੁਰ ਦੀ ਹੱਤਿਆ ਤੋਂ ਬਾਅਦ ਵਧਿਆ ਤਣਾਅ
ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਹਾਲ ਹੀ ਵਿੱਚ ਬੇਰੂਤ ਵਿੱਚ ਇੱਕ ਹਵਾਈ ਹਮਲੇ ਵਿੱਚ ਆਪਣੇ ਚੋਟੀ ਦੇ ਕਮਾਂਡਰ ਫੁਆਦ ਸ਼ੁਕੁਰ ਦੀ ਮੌਤ ਦਾ ਬਦਲਾ ਲੈਣ ਲਈ ਇਜ਼ਰਾਈਲ ਉੱਤੇ ਡਰੋਨ ਹਮਲੇ ਕੀਤੇ ਸਨ, ਉਸਨੇ “ਵਿਸ਼ੇਸ਼ ਇਜ਼ਰਾਈਲੀ ਫੌਜੀ ਟਿਕਾਣੇ ” ਅਤੇ ਕਈ ਹੋਰ ਫੌਜੀ ਠਿਕਾਣਿਆਂ, ਬੈਰਕਾਂ ਅਤੇ ਆਇਰਨ ਡੋਮ ਪਲੇਟਫਾਰਮਾਂ ਨੂੰ ਮਾਰਿਆ। ਇਸ ਘਟਨਾਕ੍ਰਮ ਨੇ ਮੱਧ ਪੂਰਬ ਵਿਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।