ਨਵੀਂ ਦਿੱਲੀ 1ਜੁਲਾਈ (ਵਿਸ਼ਵ ਵਾਰਤਾ): ਸੰਸਦ ਸੈਸ਼ਨ ਦੇ ਛੇਵੇਂ ਦਿਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਬਹਿਸ ਹੋਈ । DELHI NEWS ਅੱਜ ਹੋਈ ਬਹਿਸ ਦੌਰਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਆਪਣੇ ਸੰਬੋਧਨ ਦੀ ਸ਼ੁਰੂਆਤ ਜੈ ਸੰਵਿਧਾਨ ਦੇ ਨਾਅਰੇ ਨਾਲ ਕੀਤੀ ਅਤੇ ਤਸਵੀਰ ਲਹਿਰਾਉਂਦੇ ਹੋਏ ਭਗਵਾਨ ਸ਼ਿਵ ਨੂੰ ਆਪਣਾ ਪ੍ਰੇਰਨਾ ਸਰੋਤ ਦੱਸਿਆ। ਰਾਹੁਲ ਗਾਂਧੀ ਨੇ 20 ਤੋਂ ਵੱਧ ਮੁੱਦਿਆਂ ‘ਤੇ ਮੋਦੀ ਸਰਕਾਰ ਅਤੇ ਭਾਜਪਾ ਨੂੰ ਘੇਰਿਆ। ਉਨ੍ਹਾਂ ਅਗਨੀਵੀਰ, ਕਿਸਾਨ, ਮਨੀਪੁਰ, NEET ,ਬੇਰੁਜ਼ਗਾਰੀ, ਨੋਟਬੰਦੀ, ਜੀਐਸਟੀ, ਐਮਐਸਪੀ, ਹਿੰਸਾ, ਡਰ, ਧਰਮ, ਅਯੁੱਧਿਆ, ਗੁਜਰਾਤ, ਜੰਮੂ ਅਤੇ ਕਸ਼ਮੀਰ, ਲੱਦਾਖ, ਆਦਿ ਵਿਸ਼ਿਆਂ ਉੱਪਰ ਚਰਚਾ ਕੀਤੀ। ਉਨ੍ਹਾਂ 90 ਮਿੰਟ ਦੇ ਭਾਸ਼ਣ ਦੀ ਸ਼ੁਰੂਆਤ ਸੰਵਿਧਾਨ ਦੀ ਕਾਪੀ ਦਿਖਾ ਕੇ ਕੀਤੀ। ਭਾਸ਼ਣ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਰਾਹੁਲ ਨੇ ਅਗਨੀਵੀਰ, ਪੀਐਮ ਮੋਦੀ ਦੇ ਭਗਵਾਨ ਨਾਲ ਸਿੱਧੇ ਸਬੰਧ ਅਤੇ ਕਿਸਾਨਾਂ ਲਈ ਐਮਐਸਪੀ ਕਾਨੂੰਨ ਬਾਰੇ ਗੱਲ ਕੀਤੀ। ਇਸ ‘ਤੇ ਰਾਹੁਲ ਨੂੰ ਪ੍ਰਧਾਨ ਮੰਤਰੀ ਨੇ ਦੋ ਵਾਰ, ਸ਼ਾਹ-ਰਾਜਨਾਥ ਸਿੰਘ ਨੇ ਤਿੰਨ-ਤਿੰਨ ਵਾਰ, ਸ਼ਿਵਰਾਜ ਚੌਹਾਨ ਅਤੇ ਭੂਪੇਂਦਰ ਯਾਦਵ ਨੇ ਇਕ-ਇਕ ਵਾਰ ਖੜ੍ਹੇ ਹੋ ਕੇ ਟੋਕਿਆ ਅਤੇ ਜਵਾਬ ਦਿੱਤਾ।
ਰਾਹੁਲ ਦੇ ਹਿੰਦੂ ਵਾਲੇ ਬਿਆਨ ‘ਤੇ ਹੋਇਆ ਬਵਾਲ DELHI NEWS
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਲੋਕ ਸਾਰਾ ਦਿਨ ਹਿੰਸਾ ਕਰਦੇ ਹਨ। ਇਸ ਸਬੰਧ ‘ਚ ਰਾਹੁਲ ਦੇ ਬਿਆਨ ਤੋਂ ਬਾਅਦ ਸੰਸਦ ‘ਚ ਭਾਰੀ ਹੰਗਾਮਾ ਹੋਇਆ। ਇਸ ਦੌਰਾਨ ਪੀਐਮ ਮੋਦੀ ਨੇ ਵਿਚਾਲੇ ਹੀ ਉੱਠ ਕੇ ਰਾਹੁਲ ਗਾਂਧੀ ਨੂੰ ਰੋਕਿਆ ਅਤੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਸਮੁੱਚੇ ਹਿੰਦੂ ਭਾਈਚਾਰੇ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ। ਇਸ ‘ਤੇ ਰਾਹੁਲ ਨੇ ਜਵਾਬ ਦਿੱਤਾ ਕਿ ਮੈਂ ਭਾਜਪਾ ਨੂੰ ਹਿੰਸਕ ਕਿਹਾ ?, ਨਰਿੰਦਰ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਹੈ। ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ। ਆਰਐਸਐਸ ਪੂਰਾ ਹਿੰਦੂ ਸਮਾਜ ਨਹੀਂ ਹੈ। ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ, ‘ਸ਼ੋਰ ਮਚਾ ਕੇ ਇੰਨੀ ਵੱਡੀ ਕਾਰਵਾਈ ਨੂੰ ਲੁਕਾਇਆ ਨਹੀਂ ਜਾ ਸਕਦਾ ਹੈ।’ ਮੈਨੂੰ ਨਹੀਂ ਲੱਗਦਾ ਕਿ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਨੂੰ ਇਸ ਨਾਲ ਗੱਲ ਕਰਨੀ ਚਾਹੀਦੀ ਹੈ।
ਬੀਜੇਪੀ ਨੂੰ ਗੁਜਰਾਤ ‘ਚ ਹਰਾਉਣ ਦਾ ਕੀਤਾ ਦਾਅਵਾ
ਰਾਹੁਲ ਗਾਂਧੀ ਨੇ ਕਿਹਾ, ਇਨਕਮ ਟੈਕਸ, ਈਡੀ ਸਾਰੇ ਛੋਟੇ ਕਾਰੋਬਾਰੀਆਂ ਦੇ ਪਿੱਛੇ ਹੈ ਤਾਂ ਜੋ ਅਰਬਪਤੀਆਂ ਦਾ ਰਸਤਾ ਸਾਫ਼ ਹੋ ਸਕੇ। ਜਦੋਂ ਮੈਂ ਗੁਜਰਾਤ ਗਿਆ ਤਾਂ ਟੈਕਸਟਾਈਲ ਉਦਯੋਗ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਜੀਐਸਟੀ ਅਰਬਪਤੀਆਂ ਲਈ ਰਾਹ ਪੱਧਰਾ ਕਰਨ ਲਈ ਲਾਗੂ ਕੀਤਾ ਗਿਆ ਸੀ। ਇਸ ‘ਤੇ ਕਿਸੇ ਨੇ ਪੁੱਛਿਆ ਕਿ ਕੀ ਅਸੀਂ ਵੀ ਗੁਜਰਾਤ ਜਾਣਾ ਹੈ? ਰਾਹੁਲ ਗਾਂਧੀ ਨੇ ਕਿਹਾ ਮੈਂ ਜਾ ਰਿਹਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਉਹ ਤੁਹਾਨੂੰ ਗੁਜਰਾਤ ਵਿੱਚ ਹਰਾਉਣਗੇ। ਇਹ ਲਿਖ ਕੇ ਲਓ ਕਿ, ਅਸੀਂ ਤੁਹਾਨੂੰ ਇਸ ਵਾਰ ਗੁਜਰਾਤ ਵਿੱਚ ਹਰਾਵਾਂਗੇ। DELHI NEWS
MSP ਦੇ ਮੁੱਦੇ ‘ਤੇ ਕੇਂਦਰ ਦਾ ਕੀਤਾ ਘੇਰਾਓ
ਰਾਹੁਲ ਗਾਂਧੀ ਨੇ ਕਿਹਾ, ਕਿ ਜੇਕਰ ਉਦਯੋਗਪਤੀਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਹੋ ਸਕਦੇ ਹਨ, ਤਾਂ ਕਿਸਾਨਾਂ ਨੂੰ MSP ਕਿਉ ਨਹੀਂ ਮਿਲ ਸਕਦੀ ਇਸ ਤੇ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ, ਖਰੀਦ MSP ‘ਤੇ ਜਾਰੀ ਹੈ। ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਦੱਸੋ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਿੰਨੀ ਖਰੀਦ ਕੀਤੀ ਗਈ। ਸਾਬਿਤ ਕਰੋ ਕਿ ਖਰੀਦ MSP ‘ਤੇ ਨਹੀਂ ਹੋ ਰਹੀ ਹੈ।
ਰਾਹੁਲ ਨੇ ਕਿਹਾ ਕਾਂਗਰਸ ਸਰਕਾਰ ਆਵੇਗੀ ਤਾ ਅਗਨੀਵੀਰ ਹਟਾ ਦੇਵਾਂਗੇ
ਅਗਨੀਵੀਰ ਸਕੀਮ ਬਾਰੇ ਬੋਲਦਿਆਂ ਰਾਹੁਲ ਦੇ ਕਿਹਾ ਕਿ, ਸਾਰਾ ਦੇਸ਼ ਜਾਣਦਾ ਹੈ ਕਿ ਇਹ ਫੌਜ ਦੀ ਸਕੀਮ ਹੈ। ਫੌਜ ਜਾਣਦੀ ਹੈ ਕਿ ਇਹ ਸਕੀਮ ਫੌਜ ਦੀ ਨਹੀਂ ਸਗੋਂ ਪ੍ਰਧਾਨ ਮੰਤਰੀ ਦੇ ਦਿਮਾਗ ਦੀ ਕਾਢ ਹੈ। ਰਾਜਨਾਥ ਸਿੰਘ ਨੇ ਇਤਰਾਜ਼ ਕੀਤਾ ਤੇ ਕਿਹਾ ਕਿ ਉਹ ਗਲਤ ਬਿਆਨਬਾਜ਼ੀ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ ਤਾ ਉਹ ਇਹ ਸਕੀਮ ਹਟਾ ਦੇਣਗੇ। ਉਨ੍ਹਾਂ ਕਿਹਾ ਕੀ ਅਗਨੀਵੀਰ ਦੇ ਸ਼ਹੀਦ ਹੋਣ ‘ਤੇ ਕੋਈ ਮੁਆਵਜਾ ਨਹੀਂ ਦਿੱਤਾ ਜਾਂਦਾ ਇਸਤੇ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਕਿ, ਉਹ ਝੂਠੇ ਬਿਆਨ ਦੇ ਕੇ ਸਦਨ ਨੂੰ ਗੁੰਮਰਾਹ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਗਨੀਵੀਰ ਸਰਹੱਦ ‘ਤੇ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਇਕ ਕਰੋੜ ਰੁਪਏ ਦਿੱਤੇ ਜਾਂਦੇ ਹਨ।
NEET ਦੇ ਮੁੱਦੇ ‘ਤੇ ਸਰਕਾਰ ਦਾ ਕੀਤਾ ਘੇਰਾਓ
NEET ਪੇਪਰ ਲੀਕ ‘ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ, ਇਕ ਪ੍ਰੋਫੈਸ਼ਨਲ ਸਕੀਮ ਨੂੰ ਕਮਰਸ਼ੀਅਲ ਸਕੀਮ ‘ਚ ਬਦਲ ਦਿੱਤਾ ਗਿਆ ਹੈ। ਗਰੀਬ ਮੈਡੀਕਲ ਕਾਲਜ ਨਹੀਂ ਜਾ ਸਕਦਾ। ਪੂਰਾ ਐਗਜ਼ਾਮ ਅਮੀਰ ਬੱਚਿਆਂ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 7 ਸਾਲਾਂ ਵਿਚ 70 ਪੇਪਰ ਲੀਕ ਹੋਏ ਹਨ। ਰਾਸ਼ਟਰਪਤੀ ਦੇ ਭਾਸ਼ਣ ‘ਚ ਨਾ ਤਾ ਪੇਪਰ ਲੀਕ ਦੀ ਗੱਲ ਹੋਈ ਅਤੇ ਨਾ ਹੀ ਅਗਨੀਵੀਰ ‘ਤੇ ਗੱਲ ਹੋਈ ਹੈ।