Delhi elections : EVM ਨਾਲ ਛੇੜਛਾੜ ਦੇ ਦੋਸ਼ਾਂ ‘ਤੇ ਚੋਣ ਕਮਿਸ਼ਨਰ ਨੇ ਦਿੱਤਾ ਜਵਾਬ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਚੋਣ ਕਮਿਸ਼ਨ ਵੱਲੋਂ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ EVM ਨਾਲ ਛੇੜਛਾੜ ਦੇ ਦੋਸ਼ਾਂ ਤੇ ਜਵਾਬ ਦਿਤੇ ਅਤੇ ਇਨਾ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਕਿਹਾ ਕਿ ਈਵੀਐਮ ਵੋਟਾਂ ਦੀ ਗਿਣਤੀ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਈਵੀਐਮ ਨਾਲ ਛੇੜਛਾੜ ਦੇ ਦੋਸ਼ ਬੇਬੁਨਿਆਦ ਹਨ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, “ਈਵੀਐਮ ਵਿੱਚ ਬੇਭਰੋਸਗੀ ਜਾਂ ਕਿਸੇ ਖਾਮੀ ਦਾ ਕੋਈ ਸਬੂਤ ਨਹੀਂ ਹੈ… ਈਵੀਐਮ ਵਿੱਚ ਵਾਇਰਸ ਜਾਂ ਬੱਗ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਈਵੀਐਮ ਵਿੱਚ ਗੈਰ-ਕਾਨੂੰਨੀ ਵੋਟਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਕੋਈ ਧਾਂਦਲੀ ਸੰਭਵ ਨਹੀਂ ਹੈ।”ਈਵੀਐਮ ਵੋਟਾਂ ਦੀ ਗਿਣਤੀ ਕਰਨ ਲਈ ਇੱਕ ਫੂਲਪਰੂਫ ਯੰਤਰ ਹੈ। ਟੈਂਪਰਿੰਗ ਦੇ ਦੋਸ਼ ਬੇਬੁਨਿਆਦ ਹਨ। ਅਸੀਂ ਹੁਣ ਬੋਲ ਰਹੇ ਹਾਂ ਕਿਉਂਕਿ ਅਸੀਂ ਚੋਣਾਂ ਵੇਲੇ ਨਹੀਂ ਬੋਲਦੇ।”
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਈਵੀਐਮ ਨੂੰ ਏਜੰਟ ਦੇ ਸਾਹਮਣੇ ਸੀਲ ਕੀਤਾ ਜਾਂਦਾ ਹੈ। ਚੋਣ ਨਿਸ਼ਾਨ ਏਜੰਟ ਦੇ ਸਾਹਮਣੇ ਈਵੀਐਮ ਵਿੱਚ ਪਾਏ ਜਾਂਦੇ ਹਨ। ਚੋਣ ਨਿਸ਼ਾਨ ਸੱਤ ਤੋਂ ਅੱਠ ਦਿਨ ਪਹਿਲਾਂ ਹੀ ਲਗਾਏ ਜਾਂਦੇ ਹਨ। ਇਸ ਬਾਰੇ ਹਰ ਪਾਰਟੀ ਨੂੰ ਸੂਚਿਤ ਕੀਤਾ ਜਾਂਦਾ ਹੈ। ਈਵੀਐਮ ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੈ। ਈਵੀਐਮ ਵਿੱਚ ਗੈਰ-ਕਾਨੂੰਨੀ ਵੋਟ ਪਾਉਣ ਦੀ ਕੋਈ ਸੰਭਾਵਨਾ ਨਹੀਂ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/