Delhi ਚੋਣਾਂ: ਭਾਜਪਾ ਅੱਜ ਮਨੋਰਥ ਪੱਤਰ ਦਾ ਤੀਜਾ ਹਿੱਸਾ ਕਰੇਗੀ ਜਾਰੀ
- ਦਿੱਲੀ ਵਾਸੀਆਂ ਨੂੰ ਲੁਭਾਉਣ ਲਈ ਕੀਤੇ ਜਾਣਗੇ ਕਈ ਵੱਡੇ ਵਾਅਦੇ
- ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਭਾਜਪਾ ਆਗੂ ਰਹਿਣਗੇ ਮੌਜੂਦ
ਨਵੀ ਦਿੱਲੀ,25 ਜਨਵਰੀ : ਭਾਜਪਾ ਅੱਜ ਦਿੱਲੀ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ਦਾ ਤੀਜਾ ਹਿੱਸਾ ਜਾਰੀ ਕਰੇਗੀ। ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਚੋਣਾਂ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਤੀਜਾ ਹਿੱਸਾ ਜਾਰੀ ਕਰਨਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਦਿੱਲੀ ਦੇ ਲੋਕਾਂ ਨੂੰ ਲੁਭਾਉਣ ਲਈ ਕਈ ਅਹਿਮ ਵਾਅਦੇ ਕੀਤੇ ਜਾਣਗੇ।
ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜੌਰੀ ਗਾਰਡਨ ਅਤੇ ਤ੍ਰਿਨਗਰ ਵਿੱਚ ਦੋ ਰੈਲੀਆਂ ਕਰਨਗੇ। ਇਸ ਤੋਂ ਬਾਅਦ ਆਦਰਸ਼ ਨਗਰ ਵਿੱਚ ਰੋਡ ਸ਼ੋਅ ਵੀ ਕਰਨਗੇ। ਭਾਜਪਾ ਨੇ ਹੁਣ ਤੱਕ ਸੰਕਲਪ ਪੱਤਰ ਦੇ ਦੋ ਹਿੱਸੇ ਜਾਰੀ ਕਰ ਦਿਤੇ ਹਨ। ਇਸ ਤੋਂ ਪਹਿਲਾਂ 7 ਜਨਵਰੀ ਨੂੰ ਭਾਜਪਾ ਨੇ ਚੋਣ ਮਨੋਰਥ ਪੱਤਰ ਦਾ ਪਹਿਲਾ ਹਿੱਸਾ ਜਾਰੀ ਕੀਤਾ ਸੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਚੋਣ ਮਨੋਰਥ ਨੂੰ ‘ਵਿਕਸਿਤ ਦਿੱਲੀ ਦੀ ਨੀਂਹ’ ਦੱਸਿਆ ਸੀ। ਇਸ ਤੋਂ ਬਾਅਦ 21 ਜਨਵਰੀ ਨੂੰ ਚੋਣ ਮਨੋਰਥ ਪੱਤਰ ਦਾ ਦੂਜਾ ਭਾਗ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਕੀਤਾ ਗਿਆ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/