Delhi election results : ਰਾਜਧਾਨੀ ਵਿੱਚ ਕਿਸਦੀ ਬਣੇਗੀ ਸਰਕਾਰ ; ਦੱਸਣਗੇ ਚੋਣ ਨਤੀਜੇ : ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਚੰਡੀਗੜ੍ਹ, 8 ਫਰਵਰੀ(ਵਿਸ਼ਵ ਵਾਰਤਾ)Delhi election results : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ 70 ਸੀਟਾਂ ’ਤੇ 60.54% ਵੋਟਿੰਗ ਹੋਈ ਸੀ। ਸਭ ਤੋਂ ਪਹਿਲਾਂ ਬੈਲੇਟ ਪੇਪਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ।
ਅੱਜ ਚੋਣ ਨਤੀਜੇ ਦੱਸਣਗੇ ਕਿ ਦਿੱਲੀ ਵਿੱਚ ਕੌਣ ਬਾਜ਼ੀ ਮਾਰੇਗਾ, ਕਿ ਆਮ ਆਦਮੀ ਪਾਰਟੀ (ਆਪ) ਚੌਥੀ ਵਾਰ ਸੱਤਾ ’ਚ ਆਉਂਦੀ ਹੈ ਜਾਂ ਭਾਰਤੀ ਜਨਤਾ ਪਾਰਟੀ (ਭਾਜਪਾ) 27 ਸਾਲ ਬਾਅਦ ਕੌਮੀ ਰਾਜਧਾਨੀ ’ਚ ਸਰਕਾਰ ਬਣਾਉਂਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/