Delhi CM ਆਤਿਸ਼ੀ ਨਾਮਜ਼ਦਗੀ ਦਾਖਿਲ ਕਰਨ ਤੋਂ ਪਹਿਲਾਂ ਪੁੱਜੇ ਕਾਲਕਾਜੀ ਮੰਦਰ
- ਮਾਤਾ ਕਾਲਕਾ ਦਾ ਲਿਆ ਆਸ਼ੀਰਵਾਦ, ਕੀਤੀ ਪੂਜਾ-ਅਰਚਨਾ
ਨਵੀ ਦਿੱਲੀ,13 ਜਨਵਰੀ: ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ।5 ਫਰਵਰੀ ਨੂੰ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਆਉਣਗੇ। ਚੋਣਾਂ ਦੇ ਮਾਹੌਲ ਵਿਚਕਾਰ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਮੇਤ ਹੋਰ ਸਾਰੀਆਂ ਪਾਰਟੀਆਂ ਦਿੱਲੀ ਵਿੱਚ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। ਨਾਮਜ਼ਦਗੀ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ (Delhi CM ) ਆਤਿਸ਼ੀ ਨੇ ਕਾਲਕਾਜੀ ਮੰਦਰ ‘ਚ ਪੂਜਾ ਅਰਚਨਾ ਕੀਤੀ ਅਤੇ ਮਾਤਾ ਕਾਲਕਾ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਸੀਐਮ ਆਤਿਸ਼ੀ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਣਗੇ ਅਤੇ ਫਿਰ ਨਾਮਜ਼ਦਗੀ ਲਈ ਡੀਐੱਮ ਦਫ਼ਤਰ ਪਹੁੰਚਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/