Delhi CM ਆਤਿਸ਼ੀ ਨੇ ਭਰੀ ਨਾਮਜ਼ਦਗੀ
- ਕੱਲ੍ਹ ਦੇਰੀ ਕਾਰਨ ਨਹੀਂ ਭਰ ਸਕੇ ਸਨ ਕਾਗਜ਼
ਨਵੀ ਦਿੱਲੀ, 14 ਜਨਵਰੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਦੌਰਾਨ ਆਤਿਸ਼ੀ ਨਾਲ ਪਾਰਟੀ ਦਾ ਕੋਈ ਹੋਰ ਵੱਡਾ ਨੇਤਾ ਨਜ਼ਰ ਨਹੀਂ ਆਇਆ। ਦੱਸ ਦਈਏ ਕਿ ਸੀਐਮ ਆਤਿਸ਼ੀ ਸੋਮਵਾਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਸਨ, ਪਰ ਉਹ ਰੋਡ ਸ਼ੋਅ ਕਾਰਨ ਦੇਰ ਨਾਲ ਪੁੱਜੇ, ਜਿਸ ਕਾਰਨ ਉਹ ਨਾਮਜ਼ਦਗੀ ਦਾਖ਼ਲ ਨਹੀਂ ਕਰ ਸਕੇ। ਕਾਲਕਾਜੀ ਵਿਧਾਨ ਸਭਾ ਸੀਟ ਤੋਂ ਉਨ੍ਹਾਂ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਮੇਸ਼ ਬਿਧੂੜੀ ਅਤੇ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨਾਲ ਹੈ।
ਬੀਤੇ ਕੱਲ੍ਹ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਾਲਕਾਜੀ ਮੰਦਰ ‘ਚ ਪੂਜਾ ਅਰਚਨਾ ਕੀਤੀ ਅਤੇ ਗਿਰੀ ਨਗਰ ਗੁਰਦੁਆਰੇ ‘ਚ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਕਰੀਬ ਡੇਢ ਕਿਲੋਮੀਟਰ ਦਾ ਵੱਡਾ ਰੋਡ ਸ਼ੋਅ ਕੀਤਾ, ਜੋ ਆਨੰਦ ਮਾਈ ਮਾਰਗ ‘ਤੇ ਸਮਾਪਤ ਹੋਇਆ। ਰੈਲੀ ਵਿੱਚ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/