Delhi CM ਆਤਿਸ਼ੀ ਖਿਲਾਫ FIR ਦਰਜ ਹੋਣ ‘ਤੇ ਅਰਵਿੰਦ ਕੇਜਰੀਵਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ
- ਆਤਿਸ਼ੀ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦੇ ਲੱਗੇ ਇਲਜ਼ਾਮ
- ਪੜ੍ਹੋ ਕੇਜਰੀਵਾਲ ਨੇ ਕਿਸ ‘ਤੇ ਵਿੰਨ੍ਹਿਆ ਨਿਸ਼ਾਨਾ
ਨਵੀ ਦਿੱਲੀ, 14 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਰਿਟਰਨਿੰਗ ਅਫ਼ਸਰ ਨੇ ਮੁੱਖ ਮੰਤਰੀ ‘ਤੇ ਸਰਕਾਰੀ ਵਾਹਨ ਦੀ ਵਰਤੋਂ ਨਿੱਜੀ ਦਫ਼ਤਰ ਲਈ ਕਰਨ ਦੇ ਦੋਸ਼ ਲਾਏ ਹਨ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਆਤਿਸ਼ੀ ਨੂੰ 7 ਜਨਵਰੀ ਨੂੰ ਦੁਪਹਿਰ 2:30 ਵਜੇ ਦੇ ਕਰੀਬ ਪੀਡਬਲਯੂਡੀ ਦੇ ਸਰਕਾਰੀ ਵਾਹਨ ‘ਚ ਆਤਿਸ਼ੀ ਦੇ ਨਿੱਜੀ ਚੋਣ ਦਫਤਰ ‘ਚ ਚੋਣ ਸੰਬੰਧੀ ਸਮੱਗਰੀ ਪਹੁੰਚਾਉਂਦੇ ਹੋਏ ਦੇਖਿਆ ਗਿਆ।
ਦਿੱਲੀ ਸੀਐਮ ਆਤਿਸ਼ੀ ਖਿਲਾਫ ਐਫਆਈਆਰ ਦਰਜ ਕੀਤੇ ਜਾਣ ‘ਤੇ ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਲਿਖਿਆ ਕਿ “ਇਨ੍ਹਾਂ ਦੇ ਆਗੂ ਖੁੱਲ੍ਹੇਆਮ ਪੈਸੇ, ਸਾੜੀਆਂ, ਕੰਬਲ, ਸੋਨੇ ਦੀਆਂ ਚੇਨਾਂ ਆਦਿ ਵੰਡਦੇ ਹਨ। ਜਾਅਲੀ ਵੋਟਾਂ ਬਣਵਾਉਂਦੇ ਹਨ। ਫਿਰ ਵੀ ਐਫਆਈਆਰ ਦਰਜ ਨਹੀਂ ਹੁੰਦੀ।ਪਰ ਮੁੱਖ ਮੰਤਰੀ ਆਤਿਸ਼ੀ ਦੇ ਖਿਲਾਫ ਤੁਰੰਤ ਐੱਫ.ਆਈ.ਆਰ.ਦਰਜ ਹੋ ਜਾਂਦੀ ਹੈ । ਆਮ ਆਦਮੀ ਪਾਰਟੀ ਪੂਰੇ ਸਿਸਟਮ ਖਿਲਾਫ ਲੜ ਰਹੀ ਹੈ। ਇਸ ਗੰਦੀ ਵਿਵਸਥਾ ਨੂੰ ਜਨਤਾ ਨਾਲ ਮਿਲ ਕੇ ਬਦਲਣਾ ਹੋਵੇਗਾ। ਭਾਜਪਾ ਅਤੇ ਕਾਂਗਰਸ ਦੋਵੇਂ ਇਸ ਗਲੇ ਸੜੇ ਸਿਸਟਮ ਦਾ ਹਿੱਸਾ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/