Delhi ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ
- ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਕਰ ਸਾਂਝੀ ਕੀਤੀ ਜਾਣਕਾਰੀ
- ਜਾਣੋ ਕਦੋ ਪੈਣਗੀਆਂ ਵੋਟਾਂ
ਨਵੀਂ ਦਿੱਲੀ,7 ਜਨਵਰੀ : ਰਾਜਧਾਨੀ ਦਿੱਲੀ ਵਿੱਚ ਚੋਣ ਕਮਿਸ਼ਨ ਵੱਲੋਂ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਪ੍ਰੋਗਰਾਮ ਸਾਂਝਾ ਕਰਨ ਲਈ ਚੋਣ ਕਮਿਸ਼ਨ ਨੇ ਦੁਪਹਿਰ 2 ਵਜੇ ਪ੍ਰੈੱਸ ਕਾਨਫਰੰਸ ਕੀਤੀ। ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ, 8 ਫਰਵਰੀ ਨੂੰ ਨਤੀਜੇ ਆਉਣਗੇ
ਰਾਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਵਿੱਚ 33 ਹਜ਼ਾਰ 330 ਪੋਲਿੰਗ ਸਟੇਸ਼ਨ ਹਨ। ਰਾਜਧਾਨੀ ਵਿੱਚ ਬੂਥਾਂ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਅਨੁਭਵ ਸੁਹਾਵਣਾ ਹੋਵੇ। ਅਪਾਹਜ ਵੋਟਰ ਹਰ ਚੀਜ਼ ਚੈੱਕ ਕਰ ਸਕਦੇ ਹਨ ਅਤੇ ਸਕਸ਼ਮ ਐਪ ਵਿੱਚ ਸਹੂਲਤਾਂ ਬਾਰੇ ਜਾਣ ਸਕਦੇ ਹਨ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਵਿੱਚ ਡੇਢ ਕਰੋੜ ਵੋਟਰਾਂ ਲਈ 33 ਹਜ਼ਾਰ ਬੂਥ ਬਣਾਏ ਗਏ ਹਨ। ਇੱਥੇ 83.49 ਲੱਖ ਪੁਰਸ਼ ਅਤੇ 79 ਲੱਖ ਮਹਿਲਾ ਵੋਟਰ ਹਨ। 830 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ।
ਈਵੀਐਮ ਨਾਲ ਛੇੜਛਾੜ ਦੇ ਮੁਦੇ ਤੇ ਬੋਲਦਿਆਂ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਕਿਹਾ ਕਿ ਈਵੀਐਮ ਵੋਟਾਂ ਦੀ ਗਿਣਤੀ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਈਵੀਐਮ ਨਾਲ ਛੇੜਛਾੜ ਦੇ ਦੋਸ਼ ਬੇਬੁਨਿਆਦ ਹਨ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, “ਈਵੀਐਮ ਵਿੱਚ ਬੇਭਰੋਸਗੀ ਜਾਂ ਕਿਸੇ ਖਾਮੀ ਦਾ ਕੋਈ ਸਬੂਤ ਨਹੀਂ ਹੈ… ਈਵੀਐਮ ਵਿੱਚ ਵਾਇਰਸ ਜਾਂ ਬੱਗ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਈਵੀਐਮ ਵਿੱਚ ਗੈਰ-ਕਾਨੂੰਨੀ ਵੋਟਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਕੋਈ ਧਾਂਦਲੀ ਸੰਭਵ ਨਹੀਂ ਹੈ।”ਈਵੀਐਮ ਵੋਟਾਂ ਦੀ ਗਿਣਤੀ ਕਰਨ ਲਈ ਇੱਕ ਫੂਲਪਰੂਫ ਯੰਤਰ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/