Delhi: ‘ਆਪ’ ਤੇ ਕਾਂਗਰਸ ਵਿਚਾਲੇ ਵਧੀ ਤਲਖੀ
- ‘ਆਪ’ ਨੇ 24 ਘੰਟਿਆਂ ‘ਚ ਮਾਕਨ ਖਿਲਾਫ ਕਾਰਵਾਈ ਦੀ ਕੀਤੀ ਮੰਗ
ਨਵੀ ਦਿੱਲੀ, 26 ਦਸੰਬਰ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਅਜੇ ਮਾਕਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਦਿੱਲੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ” ਕੱਲ੍ਹ ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਧ੍ਰੋਹੀ ਹਨ। ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਭਾਜਪਾ ਨੇਤਾ ‘ਤੇ ਇਸ ਤਰ੍ਹਾਂ ਦੇ ਦੋਸ਼ ਲਗਾਏ ਹਨ? ਨਹੀਂ। ਕਾਂਗਰਸ ਨੇ ਕੱਲ੍ਹ ਮੇਰੇ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ। ਕਿਉਂ? ਜੇਕਰ ਕਾਂਗਰਸ ਨੂੰ ਲੱਗਦਾ ਹੈ ਕਿ ਅਸੀਂ (ਆਮ ਆਦਮੀ ਪਾਰਟੀ) ਗੱਦਾਰ ਹਾਂ ਤਾਂ ਉਨ੍ਹਾਂ ਨੇ ਸਾਡੇ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਕਿਉਂ ਲੜੀਆਂ?”
ਸੀਐਮ ਆਤਿਸ਼ੀ ਨੇ ਕਿਹਾ ਸਪੱਸ਼ਟ ਹੈ ਕਿ ਕਾਂਗਰਸ ਆਗੂਆਂ ਨੇ ‘ਆਪ’ ਨੂੰ ਹਰਾਉਣ ਅਤੇ ਭਾਜਪਾ ਨੂੰ ਦਿੱਲੀ ‘ਚ ਜਿੱਤ ਦਿਵਾਉਣ ਲਈ ਭਾਜਪਾ ਨਾਲ ਕੁਝ ਆਪਸੀ ਸਮਝੌਤੇ ਕੀਤੇ ਹਨ। ਜੇਕਰ ਕਾਂਗਰਸ ਅਤੇ ਭਾਜਪਾ ਵਿਚਾਲੇ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਉਹ 24 ਘੰਟਿਆਂ ਦੇ ਅੰਦਰ ਅਜੇ ਮਾਕਨ ਵਿਰੁੱਧ ਕਾਰਵਾਈ ਕਰਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/