ਨਵੀਂ ਦਿੱਲੀ 17 ਜੂਨ (ਵਿਸ਼ਵ ਵਾਰਤਾ) ਦਿੱਲੀ (DELHI )ਜਲ ਸੰਕਟ ਨੂੰ ਲੈ ਕੇ ਜਿੱਥੇ ਆਮ ਲੋਕ ਗਹਿਰੀ ਪਰੇਸ਼ਾਨੀ ਦਾ ਸਾਹਮਣਾ ਕਰਨੇ ਕਰ ਰਹੇ ਨੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਨੂੰ ਲੈ ਕੇ ਕਾਂਗਰਸ (CONGRESS ) ਅਤੇ ਬੀਜੇਪੀ 9BJP) ਦੋਵੇਂ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਤਾਂ ਕਰ ਹੀ ਰਹੇ ਨੇ ਨਾਲ ਦੀ ਨਾਲ ਇਹਨਾਂ ਦੋਵਾਂ ਪਾਰਟੀਆਂ ਦੇ ਵੱਡੇ ਆਗੂ ਵੀ ਆਮ ਆਦਮੀ ਪਾਰਟੀ ਤੇ ਸਿਆਸੀ ਇਲਜ਼ਾਮ ਲਗਾ ਰਹੇ ਹਨ। ਬੀਜੇਪੀ ਦੇ ਕੌਂਸਲਰ ਆਪੋ ਆਪਣੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਮਟਕਾ ਫੋੜ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਦਿੱਲੀ ਜਲ ਬੋਰਡ ਦੇ ਦਫਤਰ ਨੂੰ ਪ੍ਰਦਰਸ਼ਨਾਂ ਦੌਰਾਨ ਨੁਕਸਾਨ ਪਹੁੰਚਾਏ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਦਿੱਲੀ ਵਿੱਚ ਪਾਣੀ ਦੇ ਸੰਕਟ ਦਾ ਹਾਲ ਇਹ ਹੈ ਕਿ ਆਮ ਲੋਕ ਆਪਣਾ ਕੰਮ ਕਾਰ ਛੱਡ ਕੇ ਪਾਣੀ ਦੀ ਵਿਵਸਥਾ ਕਰਨ ਵਿੱਚ ਲੱਗੇ ਹੋਏ ਹਨ। ਘੰਟਿਆਂ ਬੱਧੀ ਪਾਣੀ ਲਈ ਲਾਈਨਾਂ ਵਿੱਚ ਲੱਗਣ ਦੇ ਬਾਵਜੂਦ ਵੀ ਲੋਕਾਂ ਨੂੰ ਨਹਾਉਣ ਤਾ ਦੂਰ ਸਿਰਫ ਪੀਣ ਦੇ ਲਈ ਪਾਣੀ ਪ੍ਰਾਪਤ ਕਰਨ ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਮੁਖਰਜੀ ਨਗਰ ਵਿੱਚ ਬੀਜੇਪੀ ਸਾਂਸਦ ਮਨੋਜ ਤਿਵਾਰੀ ਦੀ ਅਗਵਾਈ ਦੇ ਵਿੱਚ ਬੀਜੇਪੀ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਤਿੱਖਾ ਪ੍ਰਦਰਸ਼ਨ ਕੀਤਾ ਗਿਆ ਹੈ। ਮਨੋਜ ਤਿਵਾਰੀ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਦਿੱਲੀ ਸਰਕਾਰ ਦੇ ਕੁਪ੍ਰਬੰਧਨ ਕਰਕੇ ਦਿੱਲੀ ਦੇ ਵਿੱਚ ਇਹ ਸੰਕਟ ਪੈਦਾ ਹੋਇਆ ਹੈ। ਉਧਰ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਬੀਜੇਪੀ ਤੇ ਇਲਜ਼ਾਮ ਲਗਾਏ ਨੇ ਕਿ ਬੀਜੇਪੀ ਦਿੱਲੀ ਵਿੱਚ ਪਾਣੀ ਦਾ ਸੰਕਟ ਹੱਲ ਨਹੀਂ ਹੋਣ ਦੇ ਰਹੀ ਬਲਕਿ ਬੀਜੇਪੀ ਪਾਣੀ ਦੇ ਸੰਕਟ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ। ਪਾਣੀ ਨੂੰ ਲੈ ਕੇ ਆਮ ਲੋਕਾਂ ਦੀ ਖੱਜਲ-ਖਵਾਰੀ ਦਿਨੋ ਦਿਨ ਵੱਧ ਰਹੀ ਹੈ। ਅਜਿਹੇ ਵਿੱਚ ਦਿੱਲੀ ਸਰਕਾਰ ਪਾਣੀ ਸੰਕਟ ਨੂੰ ਲੈ ਕੇ ਕੇਂਦਰ ਤੇ ਨਿਸ਼ਾਨਾ ਸਾਧ ਰਹੀ ਹੈ ਹੈ ਅਤੇ ਬੀਜੇਪੀ ਦੇ ਆਗੂ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਆਮ ਲੋਕਾਂ ਨੂੰ ਸੰਕਟ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।