Delhi : ਦਿੱਲੀ ‘ਚ ਬੱਚਾ ਤਸਕਰ ਗਿਰੋਹ ਦਾ ਪਰਦਾਫਾਸ਼ ; ਦਿੱਲੀ ਤੋਂ ਲਾਪਤਾ ਬੱਚਾ ਮਥੁਰਾ ਤੋਂ ਕੀਤਾ ਬਰਾਮਦ
ਨਵੀਂ ਦਿੱਲੀ 13ਜੁਲਾਈ (ਵਿਸ਼ਵ ਵਾਰਤਾ)Delhi- ਦਿੱਲੀ ਪੁਲਿਸ ਵੱਲੋਂ ਬੱਚੇ ਅਗਵਾਹ ਕਰਕੇ ਵੇਚਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਆਊਟਰ ਦਿੱਲੀ ਦੇ ਪੁਲਿਸ ਕਮਿਸ਼ਨਰ ਜਿਮੀ ਚਿਰਾਮ ਨੇ ਇਸ ਰੈਕਟ ਬਾਰੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ, ਪੁਲਿਸ ਦੀਆਂ ਟੀਮਾਂ ਨੇ ਇਸ ਬੱਚੇ ਨੂੰ ਮਥੁਰਾ ਤੋਂ ਇੱਕ ਜੋੜੇ ਦੇ ਕਬਜ਼ੇ ਤੋਂ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਇਸ ਵਿਆਹੁਤਾ ਜੋੜੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੇ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇੱਕ ਸਾਲ ਦੇ ਬੱਚੇ ਨੂੰ ਰੈਸਕਿਊ ਕਰਨ ਦੇ ਲਈ ਦਿੱਲੀ ਪੁਲਿਸ ਵੱਲੋਂ ਇਸ ਖਾਸ ਰੈਸਕਿਊ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬੱਚਿਆਂ ਦੀ ਤਸਕਰੀ ਦੇ ਵਿੱਚ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ, ਅਗਵਾਹ ਕੀਤੇ ਗਏ ਇਸ ਬੱਚੇ ਨੂੰ ਮਥੁਰਾ ਦੇ ਇੱਕ ਜੋੜੇ ਦੇ ਕਬਜ਼ੇ ਤੋਂ ਬਰਾਮਦ ਕੀਤਾ ਗਿਆ ਹੈ। ਇਸ ਜੋੜੇ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੇ ਦੀ ਮਾਂ ਦੇ ਬਿਆਨਾਂ ਦੇ ਅਧਾਰ ਤੇ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਸੀ। ਪੁਲਿਸ ਨੇ ਦੱਸਿਆ ਹੈ ਕਿ ਉਸ ਮਹਿਲਾਂ ਨੂੰ ਕ੍ਰਿਸ਼ਨ ਵਿਹਾਰ ਇਲਾਕੇ ਚੋਂ ਫੜਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਦਿੱਲੀ ਤੋਂ ਅਗਵਾਹ ਕੀਤੇ ਗਏ ਇਸ ਬੱਚੇ ਨੂੰ ਵਰਿੰਦਾਵਨ ਦੇ ਇੱਕ ਜੋੜੇ ਨੂੰ 3 ਲੱਖ 30 ਹਜਾਰ ਰੁਪਏ ਦੇ ਵਿੱਚ ਵੇਚਿਆ ਗਿਆ ਸੀ। ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਚਾਰ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਮਹਿਲਾ ਮੁਲਜ਼ਮਾਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਸ਼ੱਕੀ ਵਿਅਕਤੀਆਂ ਦੇ ਕਾਲ ਵੇਰਵਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਬੱਚੇ ਨੂੰ ਅਗਵਾ ਕਰਨ ਦੀ ਦੋਸ਼ੀ ਔਰਤ ਨੂੰ ਕ੍ਰਿਸ਼ਨ ਵਿਹਾਰ, ਦਿੱਲੀ ਤੋਂ ਫੜਿਆ ਗਿਆ ਹੈ। ਫਿਰ ਇੱਕ ਪੁਲਿਸ ਟੀਮ ਮਥੁਰਾ ਲਈ ਰਵਾਨਾ ਕੀਤੀ ਗਈ। ਉਨ੍ਹਾਂ ਨੇ ਬੱਚੇ ਨੂੰ ਬਚਾਇਆ ਅਤੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਇਕ ਹੋਰ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨੇ ਜੋੜੇ ਅਤੇ ਹੋਰ ਮਹਿਲਾ ਦੋਸ਼ੀਆਂ ਵਿਚਕਾਰ ਵਿਚੋਲੇ ਦਾ ਕੰਮ ਕੀਤਾ ਸੀ।