Delhi ਜਾਣ ਵਾਲੀਆਂ 20 ਟਰੇਨਾਂ ਲੇਟ, ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਅੱਪਡੇਟ
- ਧੁੰਦ ਅਤੇ ਪ੍ਰਦੂਸ਼ਣ ਕਾਰਨ ਘਟੀ ਵਿਜ਼ੀਬਿਲਟੀ
ਨਵੀ ਦਿੱਲੀ : ਦਿੱਲੀ ਐਨਸੀਆਰ ਵਿੱਚ ਧੁੰਦ ਅਤੇ ਪ੍ਰਦੂਸ਼ਣ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਖਰਾਬ ਵਿਜ਼ੀਬਿਲਟੀ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਬੁੱਧਵਾਰ ਸਵੇਰੇ ਸੰਘਣੀ ਧੁੰਦ ਵਿਚਾਲੇ ਦਿੱਲੀ (Delhi) ਦੀਆਂ ਘੱਟੋ-ਘੱਟ 20 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ।
ਰੇਲਵੇ ਮੁਤਾਬਕ ਦਿੱਲੀ ਦੀਆਂ 20 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ, ਜਿਨ੍ਹਾਂ ‘ਚ ਗੋਆ ਐਕਸਪ੍ਰੈਸ, ਪੂਰਵਾ ਐਕਸਪ੍ਰੈਸ, ਕਾਲਿੰਦੀ ਐਕਸਪ੍ਰੈਸ, ਭੋਪਾਲ ਐਕਸਪ੍ਰੈਸ, ਸੰਪਰਕ ਕ੍ਰਾਂਤੀ ਐਕਸਪ੍ਰੈਸ, ਰੀਵਾ ਆਨੰਦ ਵਿਹਾਰ ਟਰਮੀਨਲ ਐਸਐਫ ਐਕਸਪ੍ਰੈਸ, ਸੁਹੇਲਦੇਵ ਐਸਐਫ ਐਕਸਪ੍ਰੈਸ ਸ਼ਾਮਲ ਹਨ। ਰੇਲਵੇ ਵੱਲੋਂ ਯਾਤਰੀਆਂ ਨੂੰ ਸਟੇਸ਼ਨਾਂ ‘ਤੇ ਪਹੁੰਚਣ ਤੋਂ ਪਹਿਲਾਂ ਐਂਡਰੌਇਡ ਜਾਂ ਆਈਓਐਸ ‘ਤੇ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ ਦੁਆਰਾ ਲਾਈਵ ਅਪਡੇਟਸ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/