ਮੋਹਾਲੀ 29 ਮਾਰਚ ( ਵਿਸ਼ਵ ਵਾਰਤਾ)-ਜ਼ਿਲੇ ਵਿਚ ਫਲਾਂ ਅਤੇ ਸਬਜ਼ੀਆਂ ਦੀ ਮੰਗ ਅਤੇ ਸਪਲਾਈ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਾਨ ਵੱਲੋਂ ਸ਼ਹਿਰ ਵਿਚ ਫਲਾਂ ਅਤੇ ਸਬਜ਼ੀਆਂ ਦੀ ਵਿਕਰੀ ਸਬੰਧੀ ਕੀਮਤਾਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ ਗਈ ਹੈ।
ਨਵੀਂ ਸੂਚੀ ਅਨੁਸਾਰ
ਟਮਾਟਰਾਂ 25 ਰੁਪਏ ਕਿਲੋ
ਪਿਆਜ਼ 35 ਰੁਪਏ ਕਿਲੋ
ਪੱਤਾ ਗੋਭੀ 20 ਰੁਪਏ ਕਿਲੋ
ਮਟਰ 40 ਰੁਪਏ ਕਿਲੋ
ਫਲੀਆਂ 30 ਰੁਪਏ ਕਿਲੋ
ਘੀਆ 20 ਰੁਪਏ ਕਿਲੋ
ਸ਼ਿਮਲਾ ਮਿਰਚ 30 ਰੁਪਏ ਕਿਲੋ
ਹਰੀ ਮਿਰਚ 50 ਰੁਪਏ
ਫੁੱਲ ਗੋਭੀ 20 ਰੁਪਏ ਕਿਲੋ
ਪਾਲਕ 15 ਰੁਪਏ ਪ੍ਰਤੀ ਗੁੱਛੀ
ਮੇਥੀ 15 ਰੁਪਏ ਪ੍ਰਤੀ ਗੁੱਛੀ
ਧਣੀਆਂ 10 ਰੁਪਏ ਪ੍ਰਤੀ ਗੁੱਛੀ
ਅਦਰਕ 80 ਰੁਪਏ ਕਿਲੋ
ਨਿੰਬੂ 70 ਰੁਪਏ ਕਿਲੋ
ਗਾਜਰ 30 ਰੁਪਏ ਕਿਲੋ
ਕੱਦੂ 40 ਰੁਪਏ ਕਿਲੋ
ਖੀਰਾ 30 ਰੁਪਏ ਕਿਲ
ਮੂਲੀ 20 ਰੁਪਏ ਕਿਲੋ
ਚੁਕੰਦਰ 30 ਰੁਪਏ ਕਿਲੋ
ਕਰੇਲਾ 50 ਰੁਪਏ ਕਿਲੋ ਹਨ।
ਇਸ ਤੋਂ ਇਲਾਵਾ, ਪ੍ਰਮੁੱਖ ਫਲਾਂ ਦੇ ਨਿਰਧਾਰਤ ਕੀਤੇ ਗਏ ਹਨ ਜਿਹਨਾਂ ਵਿੱਚ
ਕੇਲੇ 50 ਰੁਪਏ ਦਰਜਨ
ਸੰਤਰੇ 60 ਰੁਪਏ
ਸੇਬ 120 ਰੁਪਏ
ਪਪੀਤਾ 30 ਰੁਪਏ
ਕਿੰਨੂ 40 ਰੁਪਏ
ਅੰਗੂਰ 100 ਰੁਪਏ ਪ੍ਰਤੀ ਕਿੱਲੋ ਨਿਰਧਾਰਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਫਲ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਵੱਧ ਕੀਮਤ ਲਗਾਉਣ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਕੀਮਤਾਂ ਨਿਰਧਾਰਤ ਰੇਟ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹੇ ਵਿੱਚ ਸਪਲਾਈ ਲਈ ਉਪਲਬਧ ਫਲਾਂ ਅਤੇ ਸਬਜ਼ੀਆਂ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਦਿਆਂ, ਆਉਣ ਵਾਲੇ ਸਮੇਂ ਵਿੱਚ ਰੇਟਾਂ ਸੂਚੀ ਵਿੱਚ ਸੋਧ ਕੀਤੀ ਜਾ ਸਕਦੀ ਹੈ।