DAV ਕਾਲਜ ਜਲੰਧਰ ਵਿਖੇ 24 ਨਵੰਬਰ 2024 ਨੂੰ ਕਰਵਾਇਆ ਜਾਵੇਗਾ 86ਵਾਂ ਕਨਵੋਕੇਸ਼ਨ ਸਮਾਗਮ
ਜਲੰਧਰ, 22ਨਵੰਬਰ(ਵਿਸ਼ਵ ਵਾਰਤਾ) ਡੀਏਵੀ ਕਾਲਜ ਜਲੰਧਰ ਵਿਖੇ 86ਵਾਂ ਕਨਵੋਕੇਸ਼ਨ ਸਮਾਰੋਹ 24 ਨਵੰਬਰ 2024 (ਐਤਵਾਰ) ਨੂੰ ਹੋਣ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਸਮਾਰੋਹ ਵਿਚ ਪ੍ਰੋ. (ਡਾ.) ਅਦਰਸ਼ਪਾਲ ਵਿਜ, ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਕਨਵੋਕੇਸ਼ਨ ਸਮਾਰੋਹ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਇਹ ਵਿਦਿਆਰਥੀਆਂ ਲਈ ਆਪਣੀਆਂ ਵਿੱਦਿਅਕ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿਸਟਰਾਰ ਪ੍ਰੋ ਸੋਨੀਕਾ ਦਾਨੀਆ ਨੇ ਦੱਸਿਆ ਕਿ ਇਸ ਕਨਵੋਕੇਸ਼ਨ ਵਿੱਚ ਸੈਸ਼ਨ 2019, 2020, 2021 ਬੈਚ ਦੇ ਕਰੀਬ 600 ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਨਵੋਕੇਸ਼ਨ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ। ਵਿਦਿਆਰਥੀਆਂ ਦੀ ਰਿਹਰਸਲ ਐਤਵਾਰ ਨੂੰ ਹੀ ਕਾਲਜ ਦੇ ਆਡੀਟੋਰੀਅਮ ਵਿੱਚ ਸਵੇਰੇ 8.30 ਵਜੇ ਤੱਕ ਹੋਵੇਗੀ।ਕਨਵੋਕੇਸ਼ਨ ਸਮਾਰੋਹ ਦਾ ਸ਼ੁਭ ਅਰੰਭ ਸਵੇਰੇ 10.30 ਵਜੇ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਨਵੋਕੇਸ਼ਨ ਸਮਾਰੋਹ ਹਾਜ਼ਰ ਸਾਰੇ ਮਹਿਮਾਨਾਂ,ਵਿਦਿਆਰਥੀਆਂ ਅਤੇ ਹੋਰ ਪਤਵੰਤੇ ਸੱਜਣਾ ਲਈ ਇੱਕ ਅਭੁੱਲ ਯਾਦ ਹੋ ਨਿਬੜੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/