Cricket News: ਪਤਨੀ ਆਰਤੀ ਤੋਂ ਵੱਖ ਹੋ ਰਹੇ ਹਨ ਵਰਿੰਦਰ ਸਹਿਵਾਗ?
- ਸੋਸ਼ਲ ਮੀਡੀਆ ‘ਤੇ ਤਲਾਕ ਦੀਆਂ ਖਬਰਾਂ ਨੇ ਮਚਾਈ ਹਲਚਲ
- ਇੰਸਟਾਗ੍ਰਾਮ ‘ਤੇ ਜੋੜੇ ਨੇ ਇਕ ਦੂਜੇ ਨੂੰ ਕੀਤਾ Unfollow
ਨਵੀ ਦਿੱਲੀ, 24 ਜਨਵਰੀ : ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਇਨ੍ਹੀਂ ਦਿਨੀਂ ਆਪਣੇ ਤਲਾਕ ਦੀਆਂ ਖਬਰਾਂ ਕਾਰਨ ਚਰਚਾ ‘ਚ ਹਨ। ਸਹਿਵਾਗ ਅਤੇ ਉਨ੍ਹਾਂ ਦੀ ਪਤਨੀ ਆਰਤੀ ਸਹਿਵਾਗ ਨੇ ਇਕ-ਦੂਜੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਤਲਾਕ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ ਹੈ। ਦੱਸ ਦਈਏ ਕਿ ਵਰਿੰਦਰ ਸਹਿਵਾਗ ਨੇ ਆਰਤੀ ਨਾਲ ਸਾਲ 2004 ‘ਚ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਆਰੀਆਵੀਰ ਅਤੇ ਵੇਦਾਂਤ।
ਕਈ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਦੇ 20 ਸਾਲ ਬਾਅਦ ਇਹ ਜੋੜਾ ਹੁਣ ਤਲਾਕ ਲੈਣ ਜਾ ਰਿਹਾ ਹੈ। ਖਬਰਾਂ ਤਾਂ ਇਹ ਵੀ ਹਨ ਕਿ ਦੋਵੇਂ ਪਤੀ-ਪਤਨੀ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਰਹਿ ਰਹੇ ਹਨ।ਵਰਿੰਦਰ ਸਹਿਵਾਗ ਨੇ ਦੀਵਾਲੀ 2024 ‘ਤੇ ਆਪਣੇ ਪਰਿਵਾਰ ਦੀ ਇੰਸਟਾਗ੍ਰਾਮ ‘ਤੇ ਆਖਰੀ ਤਸਵੀਰ ਪੋਸਟ ਕੀਤੀ ਸੀ। ਇਨ੍ਹਾਂ ਤਸਵੀਰਾਂ ‘ਚ ਸਹਿਵਾਗ ਤੋਂ ਇਲਾਵਾ ਉਨ੍ਹਾਂ ਦਾ ਬੇਟਾ ਅਤੇ ਮਾਂ ਨਜ਼ਰ ਆ ਰਹੇ ਸਨ ਪਰ ਪਤਨੀ ਆਰਤੀ ਨਜ਼ਰ ਨਹੀਂ ਆਈ ਸੀ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਜੋੜੇ ਵਿਚਕਾਰ ਦੂਰੀਆਂ ਕਾਫੀ ਵੱਧ ਚੁੱਕੀਆਂ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/