Cricket News : India Vs New Zealand ; ਭਾਰਤ ਪਹਿਲੀ ਪਾਰੀ ‘ਚ 263 ਦੌੜਾਂ ‘ਤੇ ਆਲ ਆਊਟ
ਚੰਡੀਗੜ੍ਹ, 2ਨਵੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਟੈਸਟ ਜਾਰੀ ਹੈ। ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਮੁੰਬਈ ਟੈਸਟ ਦੀ ਪਹਿਲੀ ਪਾਰੀ ‘ਚ 263 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਵਾਨਖੇੜੇ ਸਟੇਡੀਅਮ ‘ਚ ਚੱਲ ਰਹੇ ਮੈਚ ‘ਚ ਮੇਜ਼ਬਾਨ ਟੀਮ ਕੀਵੀਆਂ ‘ਤੇ ਸਿਰਫ 28 ਦੌੜਾਂ ਦੀ ਲੀਡ ਲੈ ਸਕੀ। ਦੂਜੀ ਪਾਰੀ ‘ਚ ਨਿਊਜ਼ੀਲੈਂਡ ਨੇ 1 ਵਿਕਟ ਗੁਆ ਕੇ 19 ਦੌੜਾਂ ਬਣਾ ਲਈਆਂ ਹਨ। ਟੀਮ ਵੱਲੋਂ ਡੇਵੋਨ ਕੋਨਵੇ ਅਤੇ ਵਿਲ ਯੰਗ ਕ੍ਰੀਜ਼ ‘ਤੇ ਹਨ। ਕਪਤਾਨ ਟਾਮ ਲੈਥਮ ਨੂੰ ਪਹਿਲੇ ਹੀ ਓਵਰ ਵਿੱਚ ਆਕਾਸ਼ ਦੀਪ ਨੇ ਬੋਲਡ ਕਰ ਦਿੱਤਾ।
ਅੱਜ ਟੀਮ ਇੰਡੀਆ ਨੇ 86/4 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਟੀਮ ਨੇ ਆਖਰੀ 6 ਵਿਕਟਾਂ 177 ਦੌੜਾਂ ‘ਤੇ ਗੁਆ ਦਿੱਤੀਆਂ। ਸ਼ੁਭਮਨ ਗਿੱਲ ਨੇ 90 ਦੌੜਾਂ ਅਤੇ ਰਿਸ਼ਭ ਪੰਤ ਨੇ 60 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ 5ਵੀਂ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਤੋਂ ਇਲਾਵਾ ਨਿਊਜ਼ੀਲੈਂਡ ਵੱਲੋਂ ਏਜਾਜ਼ ਪਟੇਲ ਨੇ 5 ਵਿਕਟਾਂ ਲਈਆਂ। ਮੈਟ ਹੈਨਰੀ, ਗਲੇਨ ਫਿਲਿਪਸ ਅਤੇ ਈਸ਼ ਸੋਢੀ ਨੂੰ ਇਕ-ਇਕ ਵਿਕਟ ਮਿਲੀ। ਦੱਸਣਯੋਗ ਹੈ ਕਿ ਮੈਚ ਦੇ ਪਹਿਲੇ ਦਿਨ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 235 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।