Cricket News : BCCI secretary ਜੈ ਸ਼ਾਹ ਅਤੇ ਹਰਮਨਪ੍ਰੀਤ ਕੌਰ ਨੇ ਭਾਰਤ ਦੀ ਨਵੀਂ ਵਨਡੇ ਜਰਸੀ ਕੀਤੀ ਲਾਂਚ
ਨਵੀਂ ਦਿੱਲੀ, 30 ਨਵੰਬਰ (ਵਿਸ਼ਵ ਵਾਰਤਾ ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ(BCCI ) ਦੇ ਸਕੱਤਰ ਜੈ ਸ਼ਾਹ ਅਤੇ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਦੇ ਆਗਾਮੀ ਤਿੰਨ ਮੈਚਾਂ ਦੇ ਦੌਰੇ ਤੋਂ ਪਹਿਲਾਂ ਟੀਮ ਦੀ ਨਵੀਂ ਵਨਡੇ ਜਰਸੀ ਲਾਂਚ ਕੀਤੀ। ਇਹ ਜਰਸੀ ਮਸ਼ਹੂਰ ਜਰਮਨ ਸਪੋਰਟਸਵੇਅਰ ਕੰਪਨੀ ਐਡੀਡਾਸ ਦੁਆਰਾ ਬਣਾਈ ਗਈ ਹੈ।
https://x.com/BCCI/status/1862484182330745347
ਟੀਮ ਇੰਡੀਆ ਦੀ ਪਿਛਲੀ ਜਰਸੀ ਪੂਰੀ ਤਰ੍ਹਾਂ ਨਾਲ ਨੀਲੀ ਸੀ ਅਤੇ ਮੋਢਿਆਂ ‘ਤੇ ਤਿੰਨ ਐਡੀਡਾਸ ਸਟਰਿੱਪ ਸਨ। ਇਸ ਵਾਰ ਮੋਢੇ ‘ਤੇ ਤਿੰਨ ਐਡੀਡਾਸ ਧਾਰੀਆਂ ਨੂੰ ਤਿਰੰਗੇ ਦੀ ਰੰਗਤ ਦਿੱਤੀ ਗਈ ਹੈ। ਇਸ ਜਰਸੀ ਦਾ ਨੀਲਾ ਰੰਗ ਪਿਛਲੀ ਜਰਸੀ ਨਾਲੋਂ ਥੋੜ੍ਹਾ ਹਲਕਾ ਹੈ ਪਰ ਇਸ ਦੇ ਸਾਈਡਾਂ ‘ਤੇ ਗੂੜ੍ਹਾ ਰੰਗ ਦਿੱਤਾ ਗਿਆ ਹੈ। BCCI ਨੇ X ਅਤੇ Instagram ‘ਤੇ ਨਵੀਂ ਜਰਸੀ ਦਾ ਵੀਡੀਓ ਸ਼ੇਅਰ ਕੀਤਾ ਹੈ। ਹਰਮਨਪ੍ਰੀਤ ਕੌਰ ਨੇ ਨਵੀਂ ਜਰਸੀ ਬਾਰੇ ਕਿਹਾ, ‘ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨਵੀਂ ਜਰਸੀ ਮੇਰੀ ਮੌਜੂਦਗੀ ‘ਚ ਲਾਂਚ ਕੀਤੀ ਗਈ। ਮੈਂ ਇਸ ਦੇ ਲੁੱਕ ਤੋਂ ਕਾਫੀ ਖੁਸ਼ ਹਾਂ।
ਭਾਰਤ ਦੇ ਆਸਟ੍ਰੇਲੀਆ ਦੌਰੇ ਦੀ ਸ਼ੁਰੂਆਤ 5 ਦਸੰਬਰ ਨੂੰ ਹੋਣ ਵਾਲੇ ਪਹਿਲੇ ਵਨਡੇ ਅਤੇ 8 ਦਸੰਬਰ ਨੂੰ ਹੋਣ ਵਾਲੇ ਦੂਜੇ ਵਨਡੇ ਨਾਲ ਹੋਵੇਗੀ। ਦੋਵੇਂ ਮੈਚ ਬ੍ਰਿਸਬੇਨ ਦੇ ਐਲਨ ਬਾਰਡਰ ਫੀਲਡ ‘ਤੇ ਹੋਣਗੇ। ਤੀਜਾ ਅਤੇ ਆਖਰੀ ਵਨਡੇ 11 ਦਸੰਬਰ ਨੂੰ ਪਰਥ ਦੇ ਵਾਕਾ ਸਟੇਡੀਅਮ ‘ਚ ਖੇਡਿਆ ਜਾਵੇਗਾ।
ਮਹਿਲਾ ਟੀਮ ਵੈਸਟਇੰਡੀਜ਼ ਖਿਲਾਫ ਪਹਿਲੀ ਵਾਰ ਨਵੀਂ ਜਰਸੀ ਪਹਿਨੇਗੀ। ਵੈਸਟਇੰਡੀਜ਼ ਦੀ ਟੀਮ ਦਸੰਬਰ ‘ਚ ਭਾਰਤ ਦਾ ਦੌਰਾ ਕਰੇਗੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਟੀ-20 ਸੀਰੀਜ਼ 15 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਸੀਰੀਜ਼ ਦੇ ਸਾਰੇ ਮੈਚ ਮੁੰਬਈ ‘ਚ ਖੇਡੇ ਜਾਣਗੇ। ਜਦਕਿ ਵਨਡੇ ਸੀਰੀਜ਼ 22 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਸੀਰੀਜ਼ ਦੇ ਸਾਰੇ ਮੈਚ ਵਡੋਦਰਾ ‘ਚ ਖੇਡੇ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/