ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਬਣਾਈ ਜਗ੍ਹਾ
ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ
ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਦਾ ਚੱਲਿਆ ਜਾਦੂ, ਲਈਆਂ 3 ਵਿਕਟਾਂ
ਹੁਣ ਸੈਮੀਫਾਈਨਲ ‘ਚ ਇੰਗਲੈਂਡ ਨਾਲ ਭਿੜੇਗਾ ਭਾਰਤ
ਚੰਡੀਗੜ੍ਹ, 25ਜੂਨ(ਵਿਸ਼ਵ ਵਾਰਤਾ)-ਟੀਮ ਇੰਡੀਆ ਨੇ ਆਪਣੇ ਆਖਰੀ CRICKET NEWS ਸੁਪਰ-8 ਮੈਚ ‘ਚ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਟੀਮ 5ਵੀਂ ਵਾਰ ਇਸ ਟੂਰਨਾਮੈਂਟ ਦੇ ਟਾਪ-4 ਵਿੱਚ ਪਹੁੰਚੀ ਹੈ। ਵੈਸਟਇੰਡੀਜ਼ ਦੇ ਸੇਂਟ ਲੂਸੀਆ ‘ਚ ਸੋਮਵਾਰ ਨੂੰ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 41 ਗੇਂਦਾਂ ਵਿੱਚ 92 ਦੌੜਾਂ ਦੀ ਪਾਰੀ ਖੇਡੀ। ਉਸ ਨੇ 7 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 224 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਰੋਹਿਤ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਤੋਂ ਖੁੰਝ ਗਏ, ਹਾਲਾਂਕਿ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਰੋਹਿਤ ਤੋਂ ਇਲਾਵਾ ਸੂਰਿਆਕੁਮਾਰ (31), ਸ਼ਿਵਮ ਦੂਬੇ (28) ਅਤੇ ਹਾਰਦਿਕ ਪੰਡਯਾ (27) ਨੇ ਟੀਮ ਦੇ ਸਕੋਰ ਨੂੰ 205 ਤੱਕ ਪਹੁੰਚਾਇਆ। ਟੀਮ ਨੇ ਇਸ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਵਾਰ 200 ਤੋਂ ਪਾਰ ਸਕੋਰ ਬਣਾਇਆ ਹੈ। ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਨ ਟੀਮ 20 ਓਵਰਾਂ ‘ਚ 181/7 ਦੇ ਸਕੋਰ ਹੀ ਬਣਾ ਸਕੀ। ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ, ਉਸਨੇ ਟਿਮ ਡੇਵਿਡ, ਮੈਥਿਊ ਵੇਡ ਅਤੇ ਡੇਵਿਡ ਵਾਰਨਰ ਨੂੰ ਆਊਟ ਕੀਤਾ। ਹੁਣ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ 27 ਜੂਨ ਨੂੰ ਰਾਤ 8 ਵਜੇ ਗੁਆਨਾ ਦੇ ਮੈਦਾਨ ‘ਤੇ ਹੋਵੇਗਾ।