Cricket News : ਜੈ ਸ਼ਾਹ ਨੇ ਸੰਭਾਲਿਆ ICC ਚੇਅਰਮੈਨ ਦਾ ਅਹੁਦਾ
ਚੰਡੀਗੜ੍ਹ, 2ਦਸੰਬਰ(ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਯਾਨੀ ਆਈ.ਸੀ.ਸੀ. ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। 36 ਸਾਲਾ ਜੈ ਸ਼ਾਹ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦੀ ਥਾਂ ਲੈ ਕੇ ਆਈਸੀਸੀ ਦੇ ਸਭ ਤੋਂ ਨੌਜਵਾਨ ਚੇਅਰਮੈਨ ਬਣ ਗਏ ਹਨ। ਜੈ ਸ਼ਾਹ ਇਸ ਸਾਲ 22 ਸਤੰਬਰ ਨੂੰ 36 ਸਾਲ ਦੇ ਹੋ ਗਏ ਹਨ। ਉਹ ਆਈਸੀਸੀ ਦੇ ਸਭ ਤੋਂ ਨੌਜਵਾਨ ਚੇਅਰਮੈਨ ਹਨ। ਆਈਸੀਸੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਬਿਆਨ ‘ਚ ਸ਼ਾਹ ਨੇ ਕਿਹਾ ਕਿ ਕ੍ਰਿਕਟ ਦੇ ਵੱਖ-ਵੱਖ ਫਾਰਮੈਟਾਂ ਨੂੰ ਉਤਸ਼ਾਹਿਤ ਕਰਨਾ ਅਤੇ ਮਹਿਲਾ ਕ੍ਰਿਕਟ ਨੂੰ ਹੋਰ ਤੇਜ਼ ਕਰਨਾ ਸਾਡੀ ਤਰਜੀਹ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/