ਨਵੀਂ ਦਿੱਲੀ 25ਅਗਸਤ (ਵਿਸ਼ਵ ਵਾਰਤਾ): ਬੰਗਲਾਦੇਸ਼ ਨੇ ਰਾਵਲਪਿੰਡੀ ਟੈਸਟ ਮੈਚ ‘ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਲਈ ਮੁਸ਼ਫਿਕੁਰ ਰਹੀਮ ਨੇ ਸਭ ਤੋਂ ਵੱਧ 191 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਨੇ ਪਹਿਲੀ ਪਾਰੀ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 448 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਟੀਮ ਨੇ ਪਾਰੀ ਘੋਸ਼ਿਤ ਕਰ ਦਿੱਤੀ ਸੀ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ 141 ਦੌੜਾਂ ਦੀ ਸਾਂਝੇਦਾਰੀ ਕੀਤੀ। ਮੁਹੰਮਦ ਰਿਜ਼ਵਾਨ ਨੇ 239 ਗੇਂਦਾਂ ‘ਤੇ ਅਜੇਤੂ 171 ਦੌੜਾਂ ਬਣਾਈਆਂ ਸਨ। ਸੈਮ ਅਯੂਬੇ ਨੇ 56 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 565 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਲਈ ਮੁਸ਼ਫਿਕੁਰ ਰਹੀਮ ਨੇ 191 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਸਦਮਾਨ ਇਸਲਾਮ ਨੇ 93 ਦੌੜਾਂ ਬਣਾਈਆਂ ਸਨ। ਮੇਹਦੀ ਹਸਨ ਮਿਰਾਜ ਨੇ 77 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਮੋਮਿਨੁਲ ਹੱਕ ਨੇ 50 ਦੌੜਾਂ ਦਾ ਯੋਗਦਾਨ ਦਿੱਤਾ।
ਪਾਕਿਸਤਾਨ ਦੂਜੀ ਪਾਰੀ ‘ਚ 146 ਦੌੜਾਂ ‘ਤੇ ਹੋਇਆ ਆਲ ਆਊਟ
ਪਾਕਿਸਤਾਨ ਦਾ ਦੂਜੀ ਪਾਰੀ ਵਿੱਚ ਖ਼ਰਾਬ ਪ੍ਰਦਰਸ਼ਨ ਰਿਹਾ। ਮੁਹੰਮਦ ਰਿਜ਼ਵਾਨ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਚੰਗੀ ਬੱਲੇਬਾਜ਼ੀ ਨਹੀਂ ਕਰ ਸਕਿਆ। ਰਿਜ਼ਵਾਨ ਨੇ ਦੂਜੀ ਪਾਰੀ ਵਿੱਚ 51 ਦੌੜਾਂ ਬਣਾਈਆਂ ਸਨ। ਸ਼ਫੀਕ ਨੇ 37 ਦੌੜਾਂ ਦੀ ਪਾਰੀ ਖੇਡੀ ਸੀ। ਬਾਬਰ ਆਜ਼ਮ ਇਕ ਵਾਰ ਫਿਰ ਫਲਾਪ ਰਹੇ ਅਤੇ ਸਿਰਫ 22 ਦੌੜਾਂ ਬਣਾ ਕੇ ਆਊਟ ਹੋ ਗਏ।