ਰੋਹਿਤ ਸ਼ਰਮਾ ਨੇ ਲਗਾਇਆ ਇਸ ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ
ਚੰਡੀਗੜ੍ਹ, 24ਜੂਨ(ਵਿਸ਼ਵ ਵਾਰਤਾ)- ਟੀ20 ਵਿਸ਼ਵ ਕੱਪ ਵਿੱਚ ਅੱਜ (CRICKET NEWS)ਭਾਰਤ ( INDIA )ਅਤੇ ਆਸਟ੍ਰੇਲੀਆ ( AUSTRALLIA) ਵਿਚਾਲੇ ਸੁਪਰ 8 ਮੈਚ ਖੇਡਿਆ ਜਾ ਰਿਹਾ ਹੈ। ਸੇਂਟ ਲੂਸੀਆ ਦੇ ਡੇਰੇਨ ਸੈਮੀ ਸਟੇਡੀਅਮ ਵਿੱਚ ਆਸਟਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ ਹੈ। ਰੋਹਿਤ ਸ਼ਰਮਾ ਨੇ ਮਿਸ਼ੇਲ ਸਟਾਰਕ ਦੇ ਓਵਰ ‘ਚ 4 ਛੱਕੇ ਜੜੇ। ਉਸ ਨੇ 19 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਇਸ ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। 10 ਓਵਰਾਂ ਦੇ ਬਾਅਦ ਟੀਮ ਇੰਡੀਆ ਦਾ ਸਕੋਰ 114 /2 ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਕ੍ਰੀਜ਼ ‘ਤੇ ਹਨ।