Cricket News : ਸ਼੍ਰੀਲੰਕਾ ਨੇ ਭਾਰਤ ਖਿਲਾਫ ਟੀ-20 ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ
ਜਾਣੋ ਕਿਸ ਖਿਡਾਰੀ ਨੂੰ ਬਣਾਇਆ ਨਵਾਂ ਕਪਤਾਨ ?
ਨਵੀਂ ਦਿੱਲੀ 23ਜੁਲਾਈ (ਵਿਸ਼ਵ ਵਾਰਤਾ)Cricket News : ਸ਼੍ਰੀਲੰਕਾ ਨੇ ਭਾਰਤ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਨੂੰ ਵਨਿੰਦੂ ਹਸਾਰੰਗਾ ਦੀ ਜਗ੍ਹਾ ਨਵਾਂ ਕਪਤਾਨ ਮਿਲਿਆ ਹੈ, ਹਸਾਰੰਗਾ ਨੇ ਹਾਲ ਹੀ ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡ ਦਿੱਤੀ ਸੀ। ਸ਼੍ਰੀਲੰਕਾ ਕ੍ਰਿਕਟ ਨੇ ਚਰਿਥ ਅਸਾਲੰਕਾ ਨੂੰ ਟੀ-20 ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਅਸਾਲੰਕਾ ਨੇ 2021 ਤੋਂ ਹੁਣ ਤੱਕ 47 ਟੀ-20 ਮੈਚ ਖੇਡੇ ਹਨ। ਉਸ ਨੇ 25.3 ਦੀ ਔਸਤ ਨਾਲ 1061 ਦੌੜਾਂ ਬਣਾਈਆਂ ਹਨ। ਅਨੁਭਵੀ ਖਿਡਾਰੀ ਐਂਜੇਲੋ ਮੈਥਿਊਜ਼ ਅਤੇ ਤਜਰਬੇਕਾਰ ਧਨੰਜੇ ਡੀ ਸਿਲਵਾ ਨੂੰ ਨਵੀਂ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੀਨੀਅਰ ਖਿਡਾਰੀ ਦਿਨੇਸ਼ ਚਾਂਦੀਮਲ ਅਤੇ ਕੁਸ਼ਾਲ ਜਨਿਤ ਪਰੇਰਾ ਦੀ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਚਮਿੰਡੂ ਵਿਕਰਮਸਿੰਘੇ, ਬਿਨੁਰਾ ਫਰਨਾਂਡੋ ਅਤੇ ਅਵਿਸ਼ਕਾ ਫਰਨਾਂਡੋ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਸਦਾਰਾ ਸਮਰਾਵਿਕਰਮਾ ਅਤੇ ਦਿਲਸ਼ਾਨ ਮਧੂਸ਼ੰਕਾ ਨੂੰ ਬਾਹਰ ਕੀਤਾ ਗਿਆ ਹੈ। ਅਵਿਸ਼ਕਾ ਹਾਲ ਹੀ ਵਿੱਚ ਆਯੋਜਿਤ ਲੰਕਾ ਪ੍ਰੀਮੀਅਰ ਲੀਗ (LPL) ਵਿੱਚ ਸ਼੍ਰੀਲੰਕਾਈ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਕੁਸ਼ਲ ਪਰੇਰਾ ਨੇ ਵੀ 169 ਦੇ ਸਟ੍ਰਾਈਕ ਰੇਟ ਨਾਲ 296 ਦੌੜਾਂ ਦੀ ਪਾਰੀ ਖੇਡ ਕੇ ਪ੍ਰਭਾਵਿਤ ਕੀਤਾ। ਗੇਂਦਬਾਜ਼ੀ ਵਿੱਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਿਨੁਰਾ ਫਰਨਾਂਡੋ ਐਲਪੀਐਲ ਵਿੱਚ ਅੱਠ ਮੈਚਾਂ ਵਿੱਚ 13 ਵਿਕਟਾਂ ਲੈ ਕੇ ਰਾਸ਼ਟਰੀ ਟੀਮ ਵਿੱਚ ਵਾਪਸੀ ਕਰ ਰਹੇ ਹਨ। ਅਮਰੀਕਾ ਅਤੇ ਵੈਸਟਇੰਡੀਜ਼ ‘ਚ ਆਯੋਜਿਤ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ‘ਚੋਂ ਬਾਹਰ ਹੋਣ ਤੋਂ ਬਾਅਦ ਸ਼੍ਰੀਲੰਕਾ ਲਈ ਇਹ ਪਹਿਲੀ ਟੀ-20 ਸੀਰੀਜ਼ ਹੋਵੇਗੀ।