ਚੰਡੀਗੜ੍ਹ, 22ਜੂਨ(ਵਿਸ਼ਵ ਵਾਰਤਾ)-(CRICKET NEWS)ਭਾਰਤੀ ਟੀਮ ਟੀ-20 ( T-20 )ਵਿਸ਼ਵ ਕੱਪ ਵਿੱਚ ਆਪਣਾ ਦੂਜਾ ਸੁਪਰ 8 ( SUPER -8)ਮੈਚ ਐਂਟੀਗੁਆ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡ ਰਹੀ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 197 ਦੌੜਾਂ ਦਾ ਟੀਚਾ ਦਿੱਤਾ ਹੈ। ਹਾਰਦਿਕ ਪੰਡਯਾ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਹਾਰਦਿਕ ਪੰਡਯਾ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਉਸ ਨੇ ਸ਼ਿਵਮ ਦੂਬੇ ਨਾਲ 53 ਅਤੇ ਅਕਸ਼ਰ ਪਟੇਲ ਨਾਲ 35 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।