Cricket News : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਅੱਜ
ਚੰਡੀਗੜ੍ਹ, 10ਜੁਲਾਈ(ਵਿਸ਼ਵ ਵਾਰਤਾ)Cricket News- ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਅੱਜ ਖੇਡਿਆ ਜਾਵੇਗਾ, ਫਿਲਹਾਲ ਸੀਰੀਜ਼ 1-1 ਨਾਲ ਬਰਾਬਰ ਹੈ। ਜ਼ਿਕਰਯੋਗ ਹੈ ਕਿ ਪਹਿਲੇ ਮੈਚ ‘ਚ ਜ਼ਿੰਬਾਬਵੇ ਨੇ ਟੀਮ ਇੰਡੀਆ ਨੂੰ 13 ਦੌੜਾਂ ਨਾਲ ਹਰਾਇਆ ਸੀ ਅਤੇ ਫਿਰ ਦੂਜੇ ਟੀ-20 ‘ਚ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾ ਕੇ ਸਕੋਰ ਬਰਾਬਰ ਕਰ ਲਿਆ ਸੀ। ਅੱਜ ਦਾ ਮੈਚ ਹਰਾਰ ਸਪੋਰਟਸ ਕਲੱਬ ਵਿੱਚ ਸ਼ਾਮ 4:30 ਵਜੇ ਤੋਂ ਖੇਡਿਆ ਜਾਵੇਗਾ ਜਦਕਿ ਟਾਸ ਸ਼ਾਮ 4:00 ਹੋਵੇਗੀ।