Cricket News : ਟੀਮ ਇੰਡੀਆ ਦਾ ਸਾਥ ਦੇਣ ਆਹ ਖਿਡਾਰੀ ਪਹੁੰਚਿਆ ਜ਼ਿੰਬਾਬਵੇ, ਜਾਣੋ ਕਿਸਨੂੰ ਕੱਢਿਆ ਜਾ ਸਕਦਾ ਹੈ ਬਾਹਰ
ਨਵੀਂ ਦਿੱਲੀ, 9ਜੁਲਾਈ (ਵਿਸ਼ਵ ਵਾਰਤਾ)Cricket News :ਟੀਮ ਇੰਡੀਆ ਇਸ ਸਮੇਂ ਜ਼ਿੰਬਾਬਵੇ ਦੌਰੇ ‘ਤੇ ਹੈ। ਜਿੱਥੇ ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੀਰੀਜ਼ ਦੇ ਦੋ ਮੈਚ ਖੇਡੇ ਗਏ ਹਨ। ਜਿੱਥੇ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਹਨ। ਟੀਮ ਇੰਡੀਆ ਨੇ ਇਸ ਸੀਰੀਜ਼ ਲਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਜਿਸ ਦੀ ਕਪਤਾਨੀ ਸ਼ੁਭਮਨ ਗਿੱਲ ਕਰ ਰਹੇ ਹਨ। ਯੁਵਾ ਟੀਮ ਨੂੰ ਸੀਰੀਜ਼ ਦੇ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਦੂਜੇ ਮੈਚ ‘ਚ ਟੀਮ ਇੰਡੀਆ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ। ਇਹ ਸੀਰੀਜ਼ ਭਾਰਤੀ ਟੀਮ ਲਈ ਚੁਣੌਤੀਆਂ ਦੇ ਨਾਲ ਭਰੀ ਹੋਣ ਦੀ ਉਮੀਦ ਹੈ। ਇਸ ਦੌਰਾਨ ਇੱਕ ਵਿਸ਼ਵ ਚੈਂਪੀਅਨ ਖਿਡਾਰੀ ਟੀਮ ਇੰਡੀਆ ਨਾਲ ਜੁੜ ਗਿਆ ਹੈ। ਇਹ ਖਿਡਾਰੀ ਟੀ-20 ਵਿਸ਼ਵ ਕੱਪ 2024 ਦੌਰਾਨ ਭਾਰਤੀ ਟੀਮ ਦਾ ਹਿੱਸਾ ਸੀ। ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ ਭਾਰਤੀ ਸਟਾਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਹੈ। ਭਾਰਤੀ ਕ੍ਰਿਕਟ ਟੀਮ ਨੇ ਹਾਲ ਹੀ ਵਿੱਚ ਬਾਰਬਾਡੋਸ ਵਿੱਚ T20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਹੈ। ਇਸ ਦੌਰਾਨ ਸੰਜੂ ਸੈਮਸਨ ਟੀਮ ਇੰਡੀਆ ਦਾ ਹਿੱਸਾ ਸਨ। ਸੰਜੂ ਦੀ ਜਗ੍ਹਾ ਧਰੁਵ ਜੁਰੇਲ ਨੂੰ ਇਸ ਸੀਰੀਜ਼ ਲਈ ਮੌਕਾ ਮਿਲਿਆ ਹੈ। ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੂੰ ਸੀਰੀਜ਼ ਦੇ ਤੀਜੇ ਮੈਚ ‘ਚ ਟੀਮ ਇੰਡੀਆ ਦੇ ਪਲੇਇੰਗ 11 ‘ਚੋਂ ਬਾਹਰ ਕੀਤਾ ਜਾ ਸਕਦਾ ਹੈ। ਸੰਜੂ ਦੀ ਵਜ੍ਹਾ ਨਾਲ ਉਹ ਖੇਡ ਤੋਂ ਬਾਹਰ ਹੋ ਸਕਦਾ ਹੈ। ਸੰਜੂ ਨੇ ਲੰਬੇ ਸਮੇਂ ਤੋਂ ਟੀ-20 ਇੰਟਰਨੈਸ਼ਨਲ ਨਹੀਂ ਖੇਡਿਆ ਹੈ।