ਬੰਗਲਾਦੇਸ਼ ਅਤੇ ਭਾਰਤ ਦੋਹਾਂ ਲਈ ਬੇਹੱਦ ਜਰੂਰੀ ਹੈ ਇਹ ਮੈਚ ਜਿੱਤਣਾ
CRICKET NEWS: 22 ਜੂਨ(ਵਿਸ਼ਵ ਵਾਰਤਾ):ਭਾਰਤ (INDIA )2019 ਵਿੱਚ ਬੰਗਲਾਦੇਸ਼ ( BANGLADESH )ਤੋਂ ਆਪਣਾ ਇੱਕੋ ਇੱਕ ਟੀ-20 ਮੈਚ ( T-20) ਹਾਰ ਗਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਲਗਾਤਾਰ ਚਾਰ ਮੈਚ ਜਿੱਤੇ ਹਨ। ਟੀਮ ਇੰਡੀਆ ਅੱਜ ਵੀ ਜਿੱਤ ਦਾ ਝੰਡਾ ਲਹਿਰਾਉਣਾ ਚਾਹੇਗੀ। ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਭਾਰਤੀ ਸਮੇਂ ਦੇ ਮੁਤਾਬਕ ਅੱਜ ਰਾਤੀ 8 ਵਜੇ ਇਹ ਮੈਚ ਸ਼ੁਰੂ ਹੋਵੇਗਾ। ਇਹ ਮੈਚ ਐਂਟੀਗੁਆ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਦਾਨ ‘ਤੇ ਬੰਗਲਾਦੇਸ਼ ਦੀ ਟੀਮ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ( AUSTRALLIA) ਖਿਲਾਫ ਮੈਚ ਖੇਡਿਆ, ਜਿਸ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਸ਼ਾਇਦ ਇਸ ਤੋਂ ਉਭਰ ਵੀ ਨਹੀਂ ਸਕੀ ਜਦੋਂ ਉਸ ਦਾ ਸਾਹਮਣਾ ਨੰਬਰ ਇਕ ਟੀ-20 ਟੀਮ ਇੰਡੀਆ ਨਾਲ ਹੋਵੇਗਾ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਦਾ ਟੀਚਾ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨਾ ਹੋਵੇਗਾ, ਜਦਕਿ ਬੰਗਲਾਦੇਸ਼ ਦੀ ਟੀਮ ਇਸ ਮੈਚ ਨੂੰ ਜਿੱਤ ਕੇ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਦਾ ਟੀਚਾ ਰੱਖੇਗੀ। ਹਾਲਾਂਕਿ ਇਹ ਚੁਣੌਤੀ ਉਨ੍ਹਾਂ ਲਈ ਆਸਾਨ ਹੋਣ ਵਾਲੀ ਨਹੀਂ ਹੈ। ਇਸ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਗਰੁੱਪ ਗੇੜ ‘ਚ ਟੀਮ ਨੇ ਚਾਰ ‘ਚੋਂ ਤਿੰਨ ਮੈਚ ਜਿੱਤੇ ਸਨ ਅਤੇ ਇਕ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਸੁਪਰ-8 ‘ਚ ਵੀ ਇਸ ਟੀਮ ਨੂੰ ਇਕ ਮੈਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਲਈ ਸਭ ਤੋਂ ਵੱਡੀ ਚੁਣੌਤੀ ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਵਰਗੇ ਗੇਂਦਬਾਜ਼ਾਂ ਨੂੰ ਪਛਾੜਨਾ ਹੋਵੇਗੀ। ਭਾਰਤ ਖਿਲਾਫ ਬੰਗਲਾਦੇਸ਼ ਦਾ ਟੀ-20 ਰਿਕਾਰਡ ਵੀ ਕਾਫੀ ਖਰਾਬ ਹੈ। ਉਨ੍ਹਾਂ ਨੇ ਟੀਮ ਇੰਡੀਆ ਦੇ ਖਿਲਾਫ ਟੀ-20 ‘ਚ 13 ਮੈਚ ਖੇਡੇ ਹਨ। ਇਨ੍ਹਾਂ ‘ਚੋਂ ਭਾਰਤ ਨੇ 12 ਮੈਚ ਜਿੱਤੇ ਹਨ, ਜਦਕਿ ਟੀਮ ਇੰਡੀਆ ਨੂੰ ਇਕ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕਿੱਥੇ ਦੇਖਿਆ ਜਾ ਸਕਦਾ ਹੈ ਮੈਚ ਦਾ ਲਾਇਵ ਪ੍ਰਸਾਰਣ
ਸਟਾਰ ਸਪੋਰਟਸ ਕੋਲ ਟੀ-20 ਵਿਸ਼ਵ ਕੱਪ 2024 ਦੇ ਪ੍ਰਸਾਰਣ ਦੇ ਅਧਿਕਾਰ ਹਨ। ਅੰਗਰੇਜ਼ੀ ਵਿੱਚ ਲਾਈਵ ਕੁਮੈਂਟਰੀ ਸਟਾਰ ਸਪੋਰਟਸ ‘ਤੇ ਉਪਲਬਧ ਹੋਵੇਗੀ ਅਤੇ ਹਿੰਦੀ ਕੁਮੈਂਟਰੀ ਸਟਾਰ ਸਪੋਰਟਸ ਹਿੰਦੀ ‘ਤੇ ਉਪਲਬਧ ਹੋਵੇਗੀ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ, ਸਟਾਰ ਸਪੋਰਟਸ ਚੈਨਲ ਬੰਗਾਲੀ, ਕੰਨੜ, ਤੇਲਗੂ ਅਤੇ ਤਾਮਿਲ ਸਮੇਤ ਹੋਰ ਭਾਸ਼ਾਵਾਂ ਵਿੱਚ ਲਾਈਵ ਕੁਮੈਂਟਰੀ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ, ਡੀਡੀ ਫ੍ਰੀ ਡਿਸ਼ ਦੀ ਵਰਤੋਂ ਕਰਨ ਵਾਲੇ ਦਰਸ਼ਕ ਭਾਰਤ ਦੇ ਮੈਚ ਅਤੇ ਸੈਮੀਫਾਈਨਲ ਅਤੇ ਫਾਈਨਲ ਮੈਚ ਡੀਡੀ ਸਪੋਰਟਸ ‘ਤੇ ਮੁਫਤ ਦੇਖਣ ਦੇ ਯੋਗ ਹੋਣਗੇ।
ਫ਼ੋਨ ਜਾਂ ਲੈਪਟਾਪ ‘ਤੇ ਵੀ ਲਾਈਵ ਮੈਚ ਦੇਖਿਆ ਜਾ ਸਕੇਗਾ
ਇਸ ਮੈਚ ਦੀ ਲਾਈਵ ਸਟ੍ਰੀਮਿੰਗ ਡਿਜ਼ਨੀ ਪਲੱਸ ਹੌਟਸਟਾਰ ਐਪ ‘ਤੇ ਦੇਖੀ ਜਾ ਸਕਦੀ ਹੈ। ਲੈਪਟਾਪ ਜਾਂ ਸਮਾਰਟ ਟੀਵੀ ‘ਤੇ ਦੇਖਣ ਲਈ, ਤੁਹਾਨੂੰ ਭੁਗਤਾਨ ਕਰਨਾ ਹੋਵੇਗਾ ਅਤੇ ਸਬਸਕ੍ਰਾਈਬ ਕਰਨਾ ਹੋਵੇਗਾ।