Cricket News : ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ
ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਸੰਭਾਲੇਗੀ ਟੀਮ ਦੀ ਕਮਾਨ
ਚੰਡੀਗਰ੍ਹ, 7ਜੁਲਾਈ(ਵਿਸ਼ਵ ਵਾਰਤਾ) Cricket News-ਬੀਸੀਸੀਆਈ ਨੇ19 ਜੁਲਾਈ ਤੋਂ ਸ਼੍ਰੀਲੰਕਾ ‘ਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਇੱਕ ਵਾਰ ਫਿਰ ਏਸ਼ੀਆ ਕੱਪ ‘ਚ ਆਪਣਾ ਦਬਦਬਾ ਕਾਇਮ ਰੱਖਣ ਲਈ ਮੈਦਾਨ ਵਿੱਚ ਉਤਰੇਗੀHarmanpreet Kaur। ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਸ਼੍ਰੀਲੰਕਾ ‘ਚ ਹੋਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਭਾਰਤੀ ਟੀਮ 19 ਜੁਲਾਈ ਨੂੰ ਪਾਕਿਸਤਾਨ ਖ਼ਿਲਾਫ਼ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਭਾਰਤੀ ਟੀਮ ਦਾ 21 ਜੁਲਾਈ ਨੂੰ ਯੂਏਈ ਅਤੇ 23 ਜੁਲਾਈ ਨੂੰ ਨੇਪਾਲ ਨਾਲ ਸਾਹਮਣਾ ਹੋਵੇਗਾ। ਇਸ ਗਰੁੱਪ ‘ਚ ਚੋਟੀ ਦੇ ਦੋ ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ‘ਚ ਪਹੁੰਚ ਜਾਣਗੀਆਂ।
https://x.com/BCCIWomen/status/1809625110757655026
ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ, ਦੀਪਤੀ, ਜੇਮਿਮਾਹ, ਰਿਚਾ ਘੋਸ਼ (ਵਿਕਟਕੀਪਰ), ਉਮਾ ਛੇਤਰੀ (ਵਿਕਟਕੀਪਰ), ਵਸਤਰਕਾਰ, ਅਰੁੰਧਤੀ ਰੈੱਡੀ, ਰੇਣੂਕਾ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸੋਭਨਾ, ਰਾਧਾ ਯਾਦਵ, ਸ਼੍ਰੇਯੰਕਾ ਪਾਟਿਲ, ਸਜਨਾ ਸਜੀਵਨ।
reserves: ਸ਼ਵੇਤਾ, ਇਸਹਾਕ, ਤਨੂਜਾ ਅਤੇ ਮੇਘਨਾ ਸਿੰਘ।