Cricket News :ਭਾਰਤ ਤੇ ਜ਼ਿੰਬਾਬਵੇ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਜਾਰੀ
ਭਾਰਤ ਨੇ ਪਹਿਲੇ 6 ਓਵਰਾਂ ਦੇ ਅੰਦਰ ਹੀ ਗਵਾਈਆਂ 4 ਵਿਕਟਾਂ
ਜਾਣੋ, ਲਾਈਵ ਸਕੋਰ
ਚੰਡੀਗੜ੍ਹ, 6ਜੁਲਾਈ(ਵਿਸ਼ਵ ਵਾਰਤਾ)Cricket News-ਭਾਰਤ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਜ਼ਿੰਬਾਬਵੇ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 115 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਨੂੰ ਜਿੱਤ ਲਈ 116 ਦੌੜਾਂ ਦਾ ਟੀਚਾ ਮਿਲਿਆ ਹੈ। ਹਰਾਰੇ ਸਪੋਰਟਸ ਕਲੱਬ ‘ਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਭਾਰਤ ਵੱਲੋਂ ਸ਼ੁਭਮਨ ਗਿੱਲ ਅਤੇ ਧਰੁਵ ਜੁਰੇਲ ਕਰੀਜ਼ ‘ਤੇ ਹਨ। ਟੀਮ ਨੇ 6 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 28 ਦੌੜਾਂ ਬਣਾ ਲਈਆਂ ਹਨ। ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਰਿਤੁਰਾਜ ਗਾਇਕਵਾੜ, ਰਿਆਨ ਪਰਾਗ ਅਤੇ ਰਿੰਕੂ ਸਿੰਘ ਪੈਵੇਲੀਅਨ ਪਰਤ ਗਏ ਹਨ। ਅਭਿਸ਼ੇਕ ਸ਼ਰਮਾ ਡੈਬਿਊ ਮੈਚ ‘ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਉਹਨਾਂ ਨੂੰ ਪਹਿਲੇ ਹੀ ਓਵਰ ਵਿੱਚ ਬ੍ਰਾਇਨ ਬੇਨੇਟ ਨੇ ਪੈਵੇਲੀਅਨ ਭੇਜ ਦਿੱਤਾ।