ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਭਾਰਤ ਤੇ ਇੰਗਲੈਂਡ ਵਿਚਾਲੇ
ਮੀਂਹ ਕਾਰਨ ਰੋਕਿਆ ਗਿਆ ਮੈਚ
ਭਾਰਤ ਨੇ 8 ਓਵਰਾਂ ਵਿੱਚ ਗਵਾਈਆਂ 2 ਵਿਕਟਾਂ
ਪੜ੍ਹੋ, ਹੁਣ ਤੱਕ ਦੇ ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 27ਜੂਨ(ਵਿਸ਼ਵ ਵਾਰਤਾ)- CRICKET NEWS :ਭਾਰਤ INDIA ਅਤੇ ਇੰਗਲੈਂਡ ( ENGLAND )ਵਿਚਾਲੇ ਟੀ-20 ( T-20 ) ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਫਿਲਹਾਲ ਮੀਂਹ ਕਾਰਨ ਮੈਚ ਰੋਕ ੋਦਿੱਤਾ ਗਿਆ ਹੈ। ਹੁਣ ਤੱਕ ਦੇ ਖੇਡ ਦੀ ਗੱਲ ਕਰਿਏ ਤਾਂ ਭਾਰਤੀ ਟੀਮ 50 ਦੌੜਾਂ ਦੇ ਅੰਦਰ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦੇ ਵਿਕਟ ਗੁਆ ਚੁੱਕੀ ਹੈ। ਕੋਹਲੀ ਸਿਰਫ 9 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਨੂੰ ਤੀਜੇ ਓਵਰ ਵਿੱਚ ਰੀਸ ਟੌਪਲੇ ਨੇ ਬੋਲਡ ਕੀਤਾ। ਕੋਹਲੀ ਤੋਂ ਇਲਾਵਾ ਰਿਸ਼ਭ ਪੰਤ ਵੀ ਸਿਰਫ 4 ਦੌੜਾਂ ਹੀ ਬਣਾ ਸਕੇ ਅਤੇ ਪਾਵਰਪਲੇ ਦੇ ਆਖਰੀ ਓਵਰ ‘ਚ ਸੈਮ ਕੁਰਨ ਦਾ ਸ਼ਿਕਾਰ ਬਣੇ। 8 ਓਵਰਾਂ ਤੋਂ ਬਾਅਦ ਭਾਰਤੀ ਟੀਮ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 65 ਦੌੜਾਂ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਕ੍ਰੀਜ਼ ‘ਤੇ ਹਨ।
ਫਿਲਹਾਲ ਮੀਂਹ ਕਾਰਨ ਖੇਡ ਨੂੰ ਰੋਕਿਆ ਗਿਆ ਹੈ।