ਚੰਡੀਗੜ੍ਹ 17 ਜੂਨ (ਵਿਸ਼ਵ ਵਾਰਤਾ): ਸੀਐਮ ਭਗਵੰਤ ਮਾਨ ਨੇ ਈਦ (Eid) ਉੱਲ ਅਜ਼ਹਾ (ਬਕਰੀਦ) ਦੀਆਂ ਸਮੁਚੇ ਦੇਸ਼ ਵਾਸੀਆਂ ਨੂੰ ਮੁਬਾਕਾਰਕਾਂ ਦਿੱਤੀਆਂ ਹਨ। ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲਰ ‘ਤੇ ਪੋਸਟ ਪਾ ਕੇ ਵਧਾਈ ਸੰਦੇਸ਼ ਜਾਰੀ ਕੀਤਾ ਹੈ। ਸੀਐਮ ਮਾਨ ਨੇ ਆਪਣੇ ਇਸ ਸੰਦੇਸ਼ ਵਿਚ ਲਿਖਿਆ ਹੈ, “ਸਮੂਹ ਦੇਸ਼ ਵਾਸੀਆਂ ਨੂੰ ਈਦ ਉੱਲ ਅਜ਼ਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ… ਆਓ ਏਕਤਾ ਦੇ ਪ੍ਰਤੀਕ ਇਸ ਪਵਿੱਤਰ ਤਿਓਹਾਰ ਮੌਕੇ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਣ ਦਾ ਪ੍ਰਣ ਕਰੀਏ” ਇਸ ਸੰਦੇਸ਼ ਨੇ ਨਾਲ ਉਨ੍ਹਾਂ ਨੇ ਇਕ ਪੋਸਟਰ ਵੀ ਸਾਂਝਾ ਕੀਤਾ ਹੈ। ਈਦ ਉੱਲ ਅਜ਼ਹਾ (ਬਕਰੀਦ) ਇਸਲਾਮ ਧਰਮ ਦਾ ਪਵਿੱਤਰ ਤਿਓਹਾਰ ਹੈ। ਪੂਰੀ ਦੁਨੀਆਂ ‘ਚ ਇਹ ਤਿਓਹਾਰ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਪੰਜਾਬ ਦੇ ਮਾਲੇਰਕੋਟਲਾ ਵਿਖੇ ਇਸ ਦਿਨ ਖਾਸ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ।