Chandigarh : ਚੰਡੀਮੰਦਰ ਕਮਾਂਡ ਹਸਪਤਾਲ ਵੱਲੋਂ ਬਜ਼ੁਰਗਾਂ ਦੀ ਦੇਖਭਾਲ ਨੂੰ ਸਮਰਪਿਤ ਸਪੈਸ਼ਲ ਪ੍ਰੋਗਰਾਮ ਦਾ ਆਯੋਜਨ 18 ਨੂੰ
ਚੰਡੀਗੜ੍ਹ: 15 ਫਰਵਰੀ(ਵਿਸ਼ਵ ਵਾਰਤਾ) Chandigarh : ਕਮਾਂਡ ਹਸਪਤਾਲ ਪੱਛਮੀ ਕਮਾਂਡ, ਚੰਡੀਮੰਦਰ ਦੁਆਰਾ ਭਾਰਤ ਦੀ ਬਿਰਧ ਆਬਾਦੀ ਦੀ ਸਿਹਤ ਸੰਭਾਲ ਸਬੰਧਤ ਵਧਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ, 18 ਫਰਵਰੀ, 2025 (ਮੰਗਲਵਾਰ) ਨੂੰ ‘ਬਿਰਧਤਾ ਦੇਖਭਾਲ ਸੰਕਲਪ: ਚੁਣੌਤੀਆਂ ਅਤੇ ਮਾਰਗ ਦਰਸ਼ਨ’ ‘ਤੇ ਇੱਕ ਇੰਟਰ-ਕਮਾਂਡ ਨਿਰੰਤਰ ਨਰਸਿੰਗ ਸਿੱਖਿਆ (ਸੀ ਐਮ ਈ ) ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪਹਿਲ ਦਾ ਉਦੇਸ਼ ਨਰਸਾਂ ਨੂੰ ਬਜ਼ੁਰਗਾਂ ਨੂੰ ਉੱਚ-ਗੁਣਵੱਤਾ ਵਾਲੀ ਦੇਖਭਾਲ ਪ੍ਰਦਾਨ ਕਰਨ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਯੋਗ ਬਣਾਉਣਾ ਹੈ।
ਸੀਐਨਈ ਵਿੱਚ ਜੇਰੀਆਟ੍ਰਿਕ ਸੋਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਸਜੇਸ਼ ਅਸ਼ੋਕਨ ਦੁਆਰਾ ਇੱਕ ਮੁੱਖ ਭਾਸ਼ਣ ਦਿੱਤਾ ਜਾਵੇਗਾ ਅਤੇ ਦੇਸ਼ ਭਰ ਦੇ ਨਰਸਿੰਗ ਦਿੱਗਜਾਂ, ਸੀਨੀਅਰ ਨਰਸਿੰਗ ਮਾਹਿਰਾਂ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਇੱਕੋ ਮੰਚ ਤੇ ਲਿਆਂਦਾ ਜਾਵੇਗਾ । ਇਹ ਪ੍ਰੋਗਰਾਮ ਮਾਹਿਰਾਂ ਨੂੰ ਆਪਣੀਆਂ ਸੂਝ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਨ ਅਤੇ ਭਾਗੀਦਾਰਾਂ ਨੂੰ ਅਰਥਪੂਰਨ ਵਿਚਾਰ-ਵਟਾਂਦਰੇ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ।
ਇਹ ਪ੍ਰੋਗਰਾਮ ਬੁਢਾਪੇ ਦੀਆਂ ਮਹੱਤਵਪੂਰਨ ਆਰਥਿਕ, ਸਿਹਤ ਅਤੇ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਅਤੇ ਬਜ਼ੁਰਗ ਬਾਲਗਾਂ ਨੂੰ ਸਭ ਤੋਂ ਵਧੀਆ ਸੰਭਵ ਦੇਖਭਾਲ ਯਕੀਨੀ ਬਣਾਉਣ ਦੇ ਯਤਨਾਂ ਦਾ ਹਿੱਸਾ ਹੈ। ਚੰਡੀਮੰਦਰ ਕਮਾਂਡ ਹਸਪਤਾਲ ਦਾ ਉਦੇਸ਼ ਨਰਸਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਸਸ਼ਕਤ ਬਣਾ ਕੇ, ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣਾ ਹੈ।
ਪ੍ਰੋਗਰਾਮ ਤੋਂ ਪਹਿਲਾਂ ਇੱਕ ਪੋਸਟਰ ਮੁਕਾਬਲਾ ਇੱਕ ਪ੍ਰੀ-ਈਵੈਂਟ ਦੇ ਤੌਰ ‘ਤੇ ਆਯੋਜਿਤ ਕੀਤਾ ਗਿਆ ਹੈ , ਜਿਸ ਵਿੱਚ ਭਾਗੀਦਾਰਾਂ ਨੇ ਨਿਰਬਲਤਾ, ਜੇਰੀਆਟ੍ਰਿਕਸ ਰੋਕਥਾਮ ਅਤੇ ਸਿਹਤਮੰਦ ਬਿਰਧਤਾ ਵਰਗੇ ਵਿਸ਼ਿਆਂ ‘ਤੇ ਹਿੱਸਾ ਲਿਆ । ਬਿਰਧਤਾ ਦੇਖਭਾਲ ਵਿੱਚ ਨਵੀਨਤਾਕਾਰੀ ਵਿਚਾਰਾਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਜੇਤੂ ਪੋਸਟਰ, ਪ੍ਰੋਗਰਾਮ ਦੌਰਾਨ ਪ੍ਰਦਰਸ਼ਿਤ ਕੀਤੇ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/