ਹਾਈਕੋਰਟ ਵਿੱਚ ਦਿੱਤੀ ਜਾਣਕਾਰੀ
ਚੰਡੀਗੜ੍ਹ 24 ਸਤੰਬਰ ( ਵਿਸ਼ਵ ਵਾਰਤਾ )-ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਇੱਕ ਟੀਵੀ ਚੈਨਲ ਵੱਲੋਂ ਲਈ ਗਈ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ ਜਿਸ ਦੀ ਜਾਣਕਾਰੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਿੰਦਿਆਂ ਕਿਹਾ ਗਿਆ ਹੈ ਕਿ ਉਹ ਸਮੇਂ ਦੇ ਐਸਐਸਪੀ, ਮਹਾਲੀ ਐਸਪੀ ਡੀਐਸਪੀ ਅਤੇ ਸੀਆਈ ਏ ਖਰੜ ਦੇ ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਦੇ ਅੰਦਰ ਇਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ ।
ਏਆਈਜੀ ਲਿਟੀਗੇਸ਼ਨ ਸਰਬਜੀਤ ਸਿੰਘ ਨੇ ਹਲਫ਼ਨਾਮਾ ਦਾਇਰ ਕਰਕੇ ਇਹ ਦੱਸਿਆ ਗਿਆ ਕਿ ਉਸ ਸਮੇਂ ਦੇ ਮੋਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ , ਐਸਪੀ ਅਮਨਦੀਪ ਸਿੰਘ ਬਰਾੜ , ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਅਤੇ ਉਸ ਸਮੇਂ ਦੇ ਸੀਆਈਏ ਖਰੜ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਕੋਲੋਂ ਤੁਰੰਤ ਜਵਾਬ ਮੰਗਿਆ ਗਿਆ ਹੈ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਸ ਦੇ ਕਹਿਣ ਤੇ ਕਰਵਾਈ ਗਈ ਹੈ।
ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਦੁਆਰਾ ਜੇਲਾਂ ਵਿੱਚ ਮੋਬਾਇਲ ਫੋਨ ਜੈਮਰ , ਸੀਸੀ ਟੀਵੀ ਕੈਮਰੇ , ਬਾਡੀ ਸਕੈਨਰ ਅਤੇ ਹੋਰ ਜੋ ਵੀ ਉਪਕਰਨ ਚਾਹੀਦੇ ਹਨ ਉਹਨਾਂ ਲਈ ਸਰਕਾਰ ਦੁਆਰਾ ਫੰਡ ਜਾਰੀ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਤਾਂ ਜੋ ਅੱਗੇ ਤੋਂ ਕੋਈ ਵੀ ਦੋਸ਼ੀ ਅਜਿਹੀ ਕਾਰਵਾਈ ਨਾ ਕਰ ਸਕੇ । ਹਾਈਕੋਰਟ ਨੇ ਇਸ ਜਾਣਕਾਰੀ ਨੂੰ ਰਿਕਾਰਡ ਵਿੱਚ ਲੈਂਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਤੇ ਪਾ ਦਿੱਤੀ । Chandigarh News