ਹਰਿਆਣਾ ਦੇ ਇਨ੍ਹਾਂ ਕਰਮਚਾਰੀਆਂ ਲਈ ਖੁਸ਼ਖਬਰੀ ! ਸੈਲਰੀ ‘ਚ 8 ਪ੍ਰਤੀਸ਼ਤ ਦਾ ਵਾਧਾ
ਚੰਡੀਗੜ੍ਹ 1ਜੁਲਾਈ (ਵਿਸ਼ਵ ਵਾਰਤਾ): ਹਰਿਆਣਾ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਹੈ। ਸੂਬਾ ਸਰਕਾਰ ਨੇ ਹੁਨਰ ਰੁਜ਼ਗਾਰ ਨਿਗਮ ਵਿੱਚ ਭਰਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਅੱਜ ਐਲਾਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ, ਅਸੀਂ ਭਾਗ 1 ਅਤੇ 2 ਦੇ ਤਹਿਤ ਮਾਣਭੱਤੇ ਨੂੰ 8 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਧੀ ਹੋਈ ਤਨਖਾਹ 1 ਜੁਲਾਈ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਚਾਹੇ ਉਹ EPF, ESI ਜਾਂ ਲੇਬਰ ਫੰਡ ਹੋਵੇ, ਉਨ੍ਹਾਂ ਨੂੰ ਸਭ ਕੁਝ ਦੇਣ ਦਾ ਕੰਮ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਸੀਐਮ ਨੇ ਕਿਹਾ ਕਿ ਪਹਿਲਾਂ ਦੁਰਘਟਨਾ ‘ਤੇ ਕੋਈ ਲਾਭ ਨਹੀਂ ਦਿੱਤਾ ਜਾਂਦਾ ਸੀ। ਅੱਜ ਸਰਕਾਰ ਮਦਦ ਲਈ ਅੱਗੇ ਆਈ ਹੈ। ਸਾਡੀ ਸਰਕਾਰ ਨੇ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਰਾਹੀਂ ਰਾਖਵਾਂਕਰਨ ਦੇ ਕੇ ਐਸਸੀ ਅਤੇ ਓਬੀਸੀ ਦੀ ਭਰਤੀ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਤੁਹਾਡਾ ਹੱਕ ਨਹੀਂ ਖੋਹ ਸਕਦਾ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ। CHANDIGARH NEWS