Chandigarh ਵਾਸੀਆਂ ਲਈ ਅਹਿਮ ਖਬਰ, ਭਲਕੇ ਇਹ ਸੜਕਾਂ ਰਹਿਣਗੀਆਂ ਬੰਦ
- ਦਿਲਜੀਤ ਦੇ ਸ਼ੋਅ ਕਾਰਨ ਟ੍ਰੈਫਿਕ ਐਡਵਾਈਜ਼ਰੀ ਜਾਰੀ
ਚੰਡੀਗੜ੍ਹ, 13 ਦਸੰਬਰ: 14 ਦਸੰਬਰ ਯਾਨੀ ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ (Chandigarh) ਦੇ ਸੈਕਟਰ-34 ਵਿੱਚ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੇ ਸ਼ੋਅ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਜੋ ਭਲਕੇ ਸ਼ਾਮ 4 ਵਜੇ ਤੋਂ ਲਾਗੂ ਹੋ ਜਾਵੇਗੀ।
ਇਨ੍ਹਾਂ ਸੜਕਾਂ ‘ਤੇ ਆਵਾਜਾਈ ਰਹੇਗੀ ਬੰਦ
ਸ਼ਾਮ 4 ਵਜੇ ਤੋਂ ਬਾਅਦ ਸੈਕਟਰ-33/34/44/45 ਤੋਂ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਕ ਤਕ, ਸੈਕਟਰ-33/34 ਲਾਈਟ ਪੁਆਇੰਟ ਤੋਂ ਸੈਕਟਰ-34/35 ਲਾਈਟ ਪੁਆਇੰਟ, ਟੀ-ਪੁਆਇੰਟ ਸ਼ਾਮ ਮਾਲ ਤੋਂ ਪੋਲਕਾ ਮੋਡ ਤੱਕ। ਪੁਲਿਸ ਨੇ ਲੋਕਾਂ ਨੂੰ ਸੈਕਟਰ 34 ਪ੍ਰਦਰਸ਼ਨੀ ਮੈਦਾਨ ਅਤੇ ਸੈਕਟਰ 33/34 ਡਿਵਾਈਡਿੰਗ ਰੋਡ ਨੇੜੇ ਦੀਆਂ ਸੜਕਾਂ ਤੋਂ ਨਾ ਜਾਣ ਦੀ ਸਲਾਹ ਦਿੱਤੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/