Champions Trophy ਤੋਂ ਪਹਿਲਾਂ ਬੰਗਲਾਦੇਸ਼ ਟੀਮ ਨੂੰ ਵੱਡਾ ਝਟਕਾ
- ਇਸ ਦਿੱਗਜ ਨੇ ਫਿਰ ਤੋਂ ਲਿਆ ਸੰਨਿਆਸ
ਨਵੀ ਦਿੱਲੀ,11 ਜਨਵਰੀ : ਬੰਗਲਾਦੇਸ਼ ਦੇ ਸਾਬਕਾ ਕਪਤਾਨ ਤਮੀਮ ਇਕਬਾਲ ਨੇ ਫਿਰ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ (Champions Trophy) ਲੈ ਲਿਆ ਹੈ। ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕੀਤਾ ਹੈ। ਤਮੀਮ ਨੇ ਜੁਲਾਈ 2023 ‘ਚ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ 24 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਬਦਲ ਲਿਆ ਸੀ।
ਤਮੀਮ ਨੇ ਬੀਤੀ ਰਾਤ ਫੇਸਬੁੱਕ ਪੋਸਟ ‘ਚ ਲਿਖਿਆ, ‘ਮੈਂ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਾਂ ਅਤੇ ਇਹ ਅੰਤਰ ਘੱਟ ਨਹੀਂ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ‘ਚ ਮੇਰਾ ਅਧਿਆਏ ਖਤਮ ਹੋ ਗਿਆ ਹੈ। ਮੈਂ ਕੁਝ ਸਮੇਂ ਤੋਂ ਇਸ ਬਾਰੇ ਸੋਚ ਰਿਹਾ ਸੀ ਅਤੇ ਚੈਂਪੀਅਨਸ ਟਰਾਫੀ ਦੇ ਕਾਰਨ ਮੈਂ ਨਹੀਂ ਚਾਹੁੰਦਾ ਕਿ ਮੇਰੇ ਬਾਰੇ ਚਰਚਾਵਾਂ ਨਾਲ ਟੀਮ ਭਟਕ ਜਾਵੇ। ਹਰ ਕ੍ਰਿਕਟਰ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ।”
ਖੱਬੇ ਹੱਥ ਦੇ ਬੱਲੇਬਾਜ਼ ਤਮੀਮ ਇਕਬਾਲ ਨੇ ਫਰਵਰੀ 2007 ਵਿੱਚ ਆਪਣੇ ਵਨਡੇ ਡੈਬਿਊ ਨਾਲ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਵੈਸਟਇੰਡੀਜ਼ ‘ਚ ਖੇਡੇ ਗਏ ਵਿਸ਼ਵ ਕੱਪ ‘ਚ ਭਾਰਤ ਖਿਲਾਫ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/