CHAMPIONS TROPHY 2025 : ਓਪਨਿੰਗ ਮੈਚ ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਦਿੱਤਾ 321 ਦੌੜਾਂ ਦਾ ਟੀਚਾ
ਚੰਡੀਗੜ੍ਹ, 19ਫਰਵਰੀ(ਵਿਸ਼ਵ ਵਾਰਤਾ) CHAMPIONS TROPHY 2025: ਚੈਂਪੀਅਨਜ਼ ਟਰਾਫੀ ਦੇ ਸ਼ੁਰੂਆਤੀ ਮੈਚ ਵਿੱਚ, ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ 321 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਨੇ ਅੱਜ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਜਿਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 5 ਵਿਕਟਾਂ ‘ਤੇ 320 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਲਈ ਵਿਲ ਯੰਗ ਨੇ 107, ਟੌਮ ਲੈਥਮ ਨੇ ਅਜੇਤੂ 118 ਅਤੇ ਗਲੇਨ ਫਿਲਿਪਸ ਨੇ 61 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਅਤੇ ਹਾਰਿਸ ਰਉਫ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਬਰਾਰ ਅਹਿਮਦ ਨੂੰ ਇੱਕ ਵਿਕਟ ਮਿਲੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/