Champions Trophy 2025 : ਚੈਂਪੀਅਨਸ ਟਰਾਫੀ ‘ਤੇ ICC ਦਾ ਵੱਡਾ ਅਪਡੇਟ
ਨਵੀ ਦਿੱਲੀ, 19 ਦਸੰਬਰ : ਆਈਸੀਸੀ ਨੇ ਚੈਂਪੀਅਨਸ ਟਰਾਫੀ 2025 ਨਾਲ ਜੁੜੀ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤਹਿਤ ਹੀ ਕਰਵਾਇਆ ਜਾਵੇਗਾ। ਟੀਮ ਇੰਡੀਆ ਆਪਣੇ ਸਾਰੇ ਮੈਚ ਨਿਰਪੱਖ ਥਾਵਾਂ ‘ਤੇ ਖੇਡੇਗੀ।ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਕੁਝ ਮੈਚਾਂ ਦੀ ਮੇਜ਼ਬਾਨੀ ਕਰੇਗਾ। ਜਦਕਿ ਕੁਝ ਮੈਚ ਦੂਜੇ ਦੇਸ਼ਾਂ ‘ਚ ਹੋਣਗੇ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਦੂਜੇ ਦੇ ਦੇਸ਼ ਵਿੱਚ ਕ੍ਰਿਕਟ ਨਹੀਂ ਖੇਡਣਗੀਆਂ। ਪਾਕਿਸਤਾਨੀ ਟੀਮ ਵੀ 2027 ਤੱਕ ਕਿਸੇ ਟੂਰਨਾਮੈਂਟ ਲਈ ਭਾਰਤ ਨਹੀਂ ਆਵੇਗੀ।
ਆਈਸੀਸੀ ਨੇ ਆਪਣੀ ਅਧਿਕਾਰਤ ਘੋਸ਼ਣਾ ਵਿੱਚ ਲਿਖਿਆ, ‘ਆਈਸੀਸੀ ਸਮਾਗਮਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੁਆਰਾ ਆਯੋਜਿਤ ਮੈਚਾਂ ਬਾਰੇ ਅਪਡੇਟ ਜਾਰੀ ਕੀਤਾ ਗਿਆ। ICC ਪੁਰਸ਼ਾਂ ਦੀ ਚੈਂਪੀਅਨਜ਼ ਟਰਾਫੀ 2025 ਪਾਕਿਸਤਾਨ ਵਿੱਚ ਅਤੇ ਇੱਕ ਨਿਰਪੱਖ ਸਥਾਨ ‘ਤੇ ਖੇਡੀ ਜਾਵੇਗੀ।
ਆਈਸੀਸੀ ਬੋਰਡ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਮਹਿਲਾ ਵਿਸ਼ਵ ਕੱਪ 2028 ਪਾਕਿਸਤਾਨ ਵਿੱਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਦੇ ਮੈਚ ਨਿਰਪੱਖ ਥਾਵਾਂ ‘ਤੇ ਖੇਡੇ ਜਾਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/