CHAMPIONS TROPHY 2025 : ਚੈਂਪੀਅਨਜ਼ ਟਰਾਫੀ ਦਾ ਤੀਜਾ ਮੈਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ
ਚੰਡੀਗੜ੍ਹ, 21 ਫਰਵਰੀ (ਵਿਸ਼ਵ ਵਾਰਤਾ): CHAMPIONS TROPHY 2025 : ਚੈਂਪੀਅਨਜ਼ ਟਰਾਫੀ 2025 ਦਾ ਤੀਜਾ ਮੈਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਗਰੁੱਪ-ਬੀ ਵਿੱਚ ਸ਼ਾਮਲ ਹਨ। ਇਹ ਗਰੁੱਪ ਬੀ ਦਾ ਪਹਿਲਾ ਮੈਚ ਹੈ। ਅੱਜ ਦਾ ਮੈਚ ਨੈਸ਼ਨਲ ਸਟੇਡੀਅਮ, ਕਰਾਚੀ ਵਿਖੇ ਦੁਪਹਿਰ 2:30 ਵਜੇ ਤੋਂ ਖੇਡਿਆ ਜਾਵੇਗਾ, ਜਦਕਿ ਮੈਚ ਲਈ ਟਾਸ ਦੁਪਹਿਰ 2:00 ਵਜੇ ਹੋਵੇਗੀ।