Entertainment News: ਕੀ ਤੀਜੇ ਵਿਆਹ ਦੀ ਤਿਆਰੀ ਕਰ ਰਹੇ ਨੇ ਆਮਿਰ ਖਾਨ ; ਜਾਣੋ ਆਮਿਰ ਦੇ ਵਿਆਹ ਦੇ ਮੀਡੀਆ ‘ਚ ਕਿਉ ਹੋਏ ਚਰਚੇ
ਮੁੰਬਈ 26 ਅਗਸਤ (ਵਿਸ਼ਵ ਵਾਰਤਾ): ਆਮਿਰ ਖਾਨ ਆਪਣੀਆਂ ਫਿਲਮਾਂ ਤੇ ਨਿਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦੇ ਵਿੱਚ ਰਹਿਣ ਵਾਲੇ ਬਾਲੀਵੁੱਡ ਦੇ ਸੁਪਰ ਸਟਾਰ ਹਨ। ਮੀਡੀਆ ਅਤੇ ਫੈਨਸ ਦੁਆਰਾ ਆਮਿਰ ਖਾਨ ਨੂੰ ਅਕਸਰ ਉਹਨਾਂ ਦੀ ਨਿਜੀ ਜ਼ਿੰਦਗੀ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਹਨ। ਆਮਿਰ ਖਾਨ ਨੇ 2 ਵਿਆਹ ਕੀਤੇ ਨੇ ਤੇ ਦੋਵੇਂ ਵਿਆਹਾਂ ਤੋਂ ਬਾਅਦ ਉਹਨਾਂ ਨੇ ਤਲਾਕ ਲੈ ਲਿਆ ਹੈ। ਆਮਿਰ ਦਾ ਪਹਿਲਾ ਵਿਆਹ ਰੀਨਾ ਦੱਤਾ ਦੇ ਨਾਲ ਹੋਇਆ ਸੀ। ਰੀਨਾ ਦੱਤਾ ਦੇ ਨਾਲ ਉਹਨਾਂ ਨੇ 1986 ਦੇ ਵਿੱਚ ਵਿਆਹ ਕਰਵਾਇਆ ਸੀ। ਆਮਿਰ ਖਾਨ ਦਾ ਪਹਿਲਾ ਵਿਆਹ 16 ਸਾਲ ਹੀ ਚੱਲ ਸਕਿਆ ਸੀ। ਇਸ ਪਹਿਲੇ ਵਿਆਹ ਤੋਂ ਆਮਿਰ ਖਾਨ ਦੇ ਦੋ ਬੱਚੇ ਹਨ, ਆਇਰਾ ਅਤੇ ਜੁਨੈਦ। ਰੀਨਾ ਦੱਤਾ ਤੋਂ ਬਾਅਦ ਆਮਿਰ ਖਾਨ ਨੇ ਕਿਰਨ ਰਾਓ ਦੇ ਨਾਲ ਵਿਆਹ ਕਰਵਾ ਲਿਆ ਸੀ ਕਿਰਨ ਰਾਓ ਤੋਂ ਵੀ ਆਮਿਰ ਖਾਨ ਦਾ ਇੱਕ ਬੇਟਾ ਆਜਾਦ ਹੈ। ਆਮਿਰ ਅਤੇ ਕਿਰਨ ਰਾਓ ਵੀ ਕੁਝ ਸਮਾਂ ਪਹਿਲਾਂ ਅਲੱਗ ਅਲੱਗ ਹੋ ਗਏ ਸਨ। ਹੁਣ ਮੀਡੀਆ ਵੱਲੋਂ ਆਮਿਰ ਖਾਨ ਤੋਂ ਅਕਸਰ ਹੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਤੀਜਾ ਵਿਆਹ ਕਦੋਂ ਕਰਵਾਉਣਗੇ। ਅਕਸਰ ਪੁੱਛੇ ਜਾਣ ਵਾਲੇ ਸਵਾਲ ਨੂੰ ਲੈ ਕੇ ਹੁਣ ਆਮਿਰ ਖਾਨ ਨੇ ਚੁੱਪੀ ਤੋੜੀ ਹੈ। ਉਹਨਾਂ ਬੇਬਾਕੀ ਦੇ ਨਾਲ ਇਸ ਸਵਾਲ ਦਾ ਜਵਾਬ ਵੀ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਆਮਿਰ ਖਾਨ ਨੇ ਕਿਰਨ ਰਾਓ ਦੇ ਨਾਲ 2021 ਦੇ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਸੀ। ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਦੋਵਾਂ ਨੇ ਤਲਾਕ ਦਾ ਐਲਾਨ ਕੀਤਾ ਸੀ, ਤੇ ਹੁਣ ਆਪਣੇ ਤੀਜੇ ਵਿਆਹ ਨੂੰ ਲੈ ਕੇ ਆਮਿਰ ਖਾਨ ਨੇ ਰੀਆ ਚੱਕਰਵਰਤੀ ਦੇ ਇੱਕ ਪੋਡਕਾਸਟ ਦੇ ਵਿੱਚ ਖੁਲਾਸਾ ਕੀਤਾ ਹੈ। ਜਦੋਂ ਰੀਆ ਨੇ ਪੁੱਛਿਆ ਕਿ ਉਹ ਤੀਜਾ ਵਿਆਹ ਕਰਵਾਉਣਗੇ ਤਾਂ ਆਮਿਰ ਖਾਨ ਨੇ ਜਵਾਬ ਦਿੱਤਾ ਕਿ, ਮੈਂ ਹੁਣ 59 ਸਾਲ ਦਾ ਹੋ ਗਿਆ ਹਾਂ। ਲੱਗਦਾ ਨਹੀਂ ਕਿ ਮੈਂ ਹੁਣ ਦੁਬਾਰਾ ਵਿਆਹ ਕਰਵਾ ਸਕਾਂਗਾ। ਵਰਤਮਾਨ ਵਿੱਚ ਮੇਰੇ ਜੀਵਨ ਵਿੱਚ ਬਹੁਤ ਸਾਰੇ ਪੋਤੇ-ਪੋਤੀਆਂ ਹਨ, ਮੈਂ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਨਾਲ ਜੁੜਿਆ ਹੋਇਆ ਹਾਂ। ਮੈਨੂੰ ਆਪਣੇ ਨੇੜੇ ਦੇ ਲੋਕਾਂ ਨਾਲ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਮੈਂ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹਾਂ। , ਆਮਿਰ ਖਾਨ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਖਰੀ ਵਾਰ ਫਿਲਮ ਲਾਲ ਸਿੰਘ ਚੱਡਾ ਦੇ ਵਿੱਚ ਦੇਖਿਆ ਗਿਆ ਸੀ ਜੋ ਕਿ ਬਾਕਸ ਆਫਿਸ ਤੇ ਫਲੋਪ ਸਾਬਿਤ ਹੋਈ ਸੀ