PUNJAB: ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਚਾਰ ਦਿਨਾਂ ਸਾਹਿਤ ਮੇਲਾ (14,15,16,17 ਨਵੰਬਰ) ਦੀ ਵਿਉਤਬੰਦੀ
ਲੁਧਿਆਣਾ 25 ਅਗਸਤ (ਵਿਸ਼ਵ ਵਾਰਤਾ):- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਚਾਰ ਦਿਨਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਕਰਵਾਉਣ ਦਾ ਫ਼ੈਸਲਾ ਅੱਜ ਇਸ ਸੰਬੰਧੀ ਬਣਾਈ ਗਈ ਵਿਸ਼ੇਸ਼ ਕਮੇਟੀ ਵਲੋਂ ਕੀਤਾ ਗਿਆ। ਫ਼ੈਸਲਾ ਕੀਤਾ ਗਿਆ ਕਿ ਨੈਸ਼ਨਲ ਬੁੱਕ ਟਰੱਸਟ, ਮਿਲਕਫੈੱਡ, ਨਾਰਥ ਜ਼ੋਨ ਕਲਚਰਲ, ਪੰਜਾਬੀ ਸਾਹਿਤ
ਸਭਾ ਦਿੱਲੀ ਸੈਂਟਰ ਵਰਗੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਵੱਡਾ ਉਤਸਵ ਮਨਾਇਆ ਜਾਵੇਗਾ।
ਇਹ ਉਤਸਵ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗਾ। ਇਸ ਵਿਚ ਸਰਕਾਰੀ ਅਤੇ ਗ਼ੈਰ ਸਰਕਾਰੀ ਸਹਿਯੋਗ ਲੈ ਕੇ ਵੱਧ ਤੋਂ ਵੱਧ ਲੋਕਾਂ ਨੂੰ ਪੁਸਤਕਾਂ ਅਤੇ ਸਾਹਿਤ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ।
ਇਸ ਮੇਲੇ ਲਈ ਪੁਸਤਕਾਂ ਦੇ ਵਿਸ਼ੇਸ਼ਕਰ ਪ੍ਰਚੂਨ ਵਿਕ੍ਰੇਤਾਵਾਂ ਨੂੰ ਸੱਦਾ ਦਿੱਤਾ ਜਾਵੇਗਾ। ਲੋਕਾਂ ਦੀ ਵਧੇਰੇ ਸਹੂਲੀਅਤ ਲਈ ਮੇਲੇ ਦਾ ਉਦਘਾਟਨ ਅਤੇ ਸਮਾਪਤੀ ਸਮੇਂ ਕੌਮੀ ਪੱਧਰ ਦੀ ਸਾਹਿਤਕ ਸ਼ਖ਼ਸੀਅਤ ਨੂੰ ਬੁਲਾਇਆ ਜਾਵੇਗਾ। ਇਸ ਕਾਰਜ ਲਈ ਸਕੂਲਾਂ, ਕਾਲਜਾਂ ਅਤੇ ਸਾਹਿਤਕ ਸੰਸਥਾਵਾਂ ਦਾ ਭਰਵਾਂ ਸਹਿਯੋਗ ਲੈਣ ਦਾ ਯਤਨ ਕੀਤਾ ਜਾਵੇਗਾ।
ਮੀਟਿੰਗ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸੰਯੋਜਕ ਸ੍ਰੀ ਖੁਸ਼ਵੰਤ ਬਰਗਾੜੀ, ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ
ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਦੀਪ ਦਿਲਬਰ ਸ਼ਾਮਲ ਸਨ।