Latest News: ਆਸਟ੍ਰੇਲੀਆ ਦੇ ਵਿਕਟੋਰੀਆਂ ਰਾਜ ‘ਚ ਵੱਜ ਗਿਆ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗੁਲ ; ਜਾਣੋ ਚੋਣਾਂ ਅਤੇ ਚੋਣ ਨਤੀਜਿਆਂ ਦੀਆਂ ਤਰੀਕਾਂ ਦਾ ਵੇਰਵਾ
ਮੈਲਬੌਰਨ 23ਅਗਸਤ (ਗੁਰਪੁਨੀਤ ਸਿੱਧੂ): ਅਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਨਗਰ ਕੌਂਸਲ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਵਿਕਟੋਰੀਆ ਸੂਬੇ ‘ਚ ਸਿਆਸੀ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬੀ ਭਾਈਚਾਰੇ ਦੇ ਕੁਝ ਸੰਭਾਵੀ ਉਮੀਦਵਾਰਾਂ ਦੇ ਪੋਸਟਰ ਵੀ ਸਾਹਮਣੇ ਆਏ ਹਨ। ਵਿਕਟੋਰੀਆ ਸੂਬੇ ‘ਚ ਕੁਲ 79 ਕੋਂਸਿਲਸ ਹਨ ਅਤੇ 78 ਕੌਂਸਿਲਾਂ ‘ਚ ਇਨ੍ਹਾਂ ਚੋਣਾਂ ਦਾ ਐਲਾਨ ਵਿਕਟੋਰੀਆ ਇਲੈਕਟੋਰਲ ਕਮਿਸ਼ਨ ਵਲੋਂ ਕੀਤਾ ਗਿਆ ਹੈ। ਇਨ੍ਹਾਂ ‘ਚੋ 31 ਕੌਂਸਲ ਮੈਟਰੋ ਸ਼ਹਿਰਾਂ ਦੀਆਂ ਕੋਂਸਲਸ ਹਨ 27 ਸਿਟੀ ਕੌਂਸਲ ਤੇ 4 ਸ਼ਾਇਰ ਕੌਂਸਲ ਹਨ। ਇਲੈਕਸ਼ਨ ਕਮਿਸ਼ਨ ਦੁਆਰਾ ਜਾਰੀ ਕੀਤੀਆਂ ਤਰੀਕਾਂ ਮੁਤਾਬਕ ਇਨ੍ਹਾਂ ਚੋਣਾਂ ਲਈ ਨੋਮੀਨੇਸ਼ਨਾ 9 ਸਿਤੰਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋ ਜਾਣਗੀਆਂ ਤੇ 17 ਸਿਤੰਬਰ ਨੂੰ 12 ਵਜੇ ਤੱਕ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਹੋਵੇਗੀ। ਵਿਕਟੋਰੀਆ ਦੇ ਨਗਰ ਕੌਂਸਲ ਦੀਆਂ ਚੋਣਾਂ ਦੀ ਖਾਸ ਗੱਲ ਹੈ ਕਿ ਇਹ ਚੋਣਾਂ ਪੋਸਟ ਰਾਹੀਂ ਪਾਈਆਂ ਜਾਂਦੀਆਂ ਹਨ। ਸਾਰੇ ਵੋਟਰਾਂ ਨੂੰ ਬੈਲਟ ਪੇਪਰ ਉਨ੍ਹਾਂ ਦੇ ਘਰ ਭੇਜੇ ਜਾਂਦੇ ਹਨ। ਵੋਟਰ ਆਪਣੇ ਪਸੰਦ ਦੇ ਉਮੀਦਵਾਰ ਨੂੰ ਚੁਣ ਕੇ ਬੈਲਟ ਪੇਪਰ ਇਲੈਕਸ਼ਨ ਕਮਿਸ਼ਨ ਨੂੰ ਪੋਸਟ ਕਰ ਦਿੰਦੇ ਹਨ ਜਾ ਫਿਰ ਖੁਦ ਵੀ ਜਮਾਂ ਕਰਵਾ ਸਕਦੇ ਹਨ। ਜੇਕਰ ਕੋਈ ਵਿਅਕਤੀ ਵੋਟ ਨਹੀਂ ਪਾਉਂਦਾ ਤਾ ਉਸਨੂੰ ਇਸਦਾ ਕਾਰਨ ਦੱਸਣਾ ਪੈਂਦਾ ਹੈ ਨਹੀਂ ਤਾ ਵੋਟ ਨਾ ਪਾਉਣ ਵਾਲੇ ਨਾਗਰਿਕ ਨੂੰ 99 ਡਾਲਰ ਦਾ ਜੁਰਮਾਨਾ ਵੀ ਲਗਾਇਆ ਜਾਂਦਾ ਹੈ। 7 ਅਕਤੂਬਰ ਨੂੰ ਬੈਲਟ ਪੇਪਰ ਲੋਕਾਂ ਦੇ ਘਰਾਂ ‘ਚ ਆਉਣੇ ਸ਼ੁਰੂ ਹੋ ਜਾਣਗੇ ਤੇ 25 ਅਕਤੂਬਰ ਸ਼ਾਮ 6 ਵਜੇ ਤੱਕ ਵੋਟਾਂ ਪੋਸਟ ਕੀਤੀਆਂ ਜਾ ਸਕਣਗੀਆਂ। 1 ਨਵੰਬਰ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। 15 ਨਵੰਬਰ ਤੱਕ ਸਾਰੀਆਂ ਕੋਂਸਲਸ ਦੇ ਨਤੀਜੇ ਸਪਸ਼ਟ ਹੋ ਜਾਣਗੇ ਅਤੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਚੋਣਾਂ ਨੂੰ ਲੈ ਕੇ ਪੰਜਾਬੀ ਭਾਈਚਾਰੇ ‘ਚ ਵੀ ਹਲਚਲ ਸ਼ੁਰੂ ਹੋ ਗਈ ਹੈ। ਭਾਰਤੀ ਪੰਜਾਬੀ ਜਨਸੰਖਿਆ ਵਾਲੇ ਵਾਰਡਾਂ ‘ਚ ਕਈ ਪੰਜਾਬੀ ਭਾਰਤੀ ਮੂਲ ਦੇ ਉਮੀਦਵਾਰ ਦੇ ਖੜੇ ਹੋਣ ਦੀ ਸੰਭਾਵਨਾ ਹੈ। ਕਈ ਸੰਭਾਵੀ ਉਮੀਦਵਾਰਾਂ ਦੇ ਸਿਆਸੀ ਪੋਸਟਰ ਵੀ ਸਾਹਮਣੇ ਆਏ ਹਨ ਪਰ ਪੱਕੀ ਜਾਣਕਰਿ ਨੌਮੀਨੇਸ਼ਨ ਤੋਂ ਬਾਅਦ ਹੀ ਮਿਲੇਗੀ।