Mpox Cases: ਥਾਈਲੈਂਡ ‘ਚ ਐਮਪੌਕਸ ਦਾ ਪਹਿਲਾ ਕੇਸ ਆਇਆ ਸਾਹਮਣੇ, ਏਸ਼ੀਆ ‘ਚ ਵਧਿਆ ਵਾਇਰਸ ਦਾ ਖ਼ਤਰਾ
ਨਵੀਂ ਦਿੱਲੀ 23ਅਗਸਤ (ਵਿਸ਼ਵ ਵਾਰਤਾ) : ਥਾਈਲੈਂਡ ‘ਚ ਐਮਪੌਕਸ ਵਾਇਰਸ ਨਾਲ ਸੰਕ੍ਰਮਿਤ ਹੋਣ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਇਸ ਬਿਮਾਰੀ ਦੇ ਵਧੇਰੇ ਘਾਤਕ ਅਤੇ ਤੇਜ਼ੀ ਨਾਲ ਸੰਕ੍ਰਮਿਤ ਹੋਣ ਵਾਲੇ ਵੈਰੀਐਂਟ ਨਾਲ ਪੀੜਿਤ ਹੈ। ਥਾਈਲੈਂਡ ਦੇ ਡਿਸੀਜ਼ ਕੰਟਰੋਲ ਡਿਪਾਰਟਮੈਂਟ ਨੇ 66 ਸਾਲਾਂ ਦੇ ਯੂਰਪੀਅਨ ਵਿਅਕਤੀ ਦੀ ਪਛਾਣ ਕੀਤੀ ਹੈ ਜੋ ਅਫ਼ਰੀਕਾ ਤੋਂ ਹੁੰਦਾ ਹੋਇਆ ਥਾਈਲੈਂਡ ਪਹੁੰਚਿਆ ਸੀ। ਇਹ ਵਿਅਕਤੀ ਇਸ ਵਾਇਰਸ ਦੇ ਕਲੇਡ 1ਬੀ ਸਟ੍ਰੇਨ ਤੋਂ ਸੰਕਮਿਤ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਬਾਰੇ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤੀ ਹੈ। ਇਹ ਵਾਇਰਸ 3.6 ਪ੍ਰਤੀਸ਼ਤ ਮਾਮਲਿਆਂ ‘ਚ ਮੌਤ ਦਾ ਕਾਰਨ ਬਣਦਾ ਹੈ। ਡਬਲਯੂਐਚਓ ਦੇ ਅਨੁਸਾਰ ਵਾਇਰਸ ਅਫਰੀਕਾ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਜੁਲਾਈ ਤੋਂ ਲੋਕਤੰਤਰੀ ਗਣਰਾਜ ਕਾਂਗੋ, ਬੁਰੂੰਡੀ, ਕੀਨੀਆ, ਰਵਾਂਡਾ ਅਤੇ ਯੂਗਾਂਡਾ ਵਿੱਚ ਫੈਲਣ ਤੇਜ਼ ਨਾਲ ਫੈਲਣ ਦੀ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਹੁਣ ਤੱਕ 500 ਤੋਂ ਵੱਧ ਲੋਕ ਮਾਰੇ ਗਏ ਹਨ।