CBSE 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
521 ਵਿਦਿਆਰਥੀਆਂ ਨੇ ਦਾਇਰ ਕੀਤੀ ਸੀ ਪਟੀਸ਼ਨ
ਨਵੀਂ ਦਿੱਲੀ, 31 ਮਈ(ਵਿਸ਼ਵ ਵਾਰਤਾ)- ਸੀਬੀਐੱਸਈ ਤੇ ਸੀਆਈਸੀਐੱਸਈ ਦੀ 12ਵੀਂ ਕਲਾਸ ਦੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਮਹੱਤਵਪੂਰਨ ਹੋ ਸਕਦਾ ਹੈ। ਸੁਪਰੀਮ ਕੋਰਟ ‘ਚ ਸੀਬੀਐੱਸਈ ਦੀ ਸੀਨੀਅਰ ਸੈਕੰਡਰੀ ਤੇ ਸੀਆਈਐੱਸਸੀਈ ਦੀ ਆਈਐਸਸੀ ਪ੍ਰੀਖਿਆਵਾਂ ਨੂੰ ਕੋਵਿਡ 19 ਮਹਾਮਾਰੀ ਦੇ ਵਿਚ ਕਰਵਾਉਣ ਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਦੇ ਹੋਏ ਰਿਜ਼ਲਟ ਆਬਜ਼ੈਕਟਿਵ ਮੈਥਾਡੋਲਾਜੀ ਦੇ ਆਧਾਰ ਸਹੀ ਸਮਾਂ-ਸੀਮਾ ਦੇ ਅੰਦਰ ਐਲਾਨ ਕੀਤੇ ਜਾਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਹੈ। ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਜਾ ਰਹੇ ਦੇਸ਼ ਭਰ ਦੇ 521 ਵਿਦਿਆਰਥੀਆਂ ਨੇ ਇਸ ਪੀਆਈਐੱਲ ਦੇ ਨਾਲ ਪਟੀਸ਼ਨ ਦਾਇਰ ਕੀਤੀ ਹੈ।