CBSE ਵੱਲੋਂ ਵੱਡੀ ਕਾਰਵਾਈ
– 21 ਸਕੂਲਾਂ ਦੀ ਮਾਨਤਾ ਕੀਤੀ ਰੱਦ
ਨਵੀਂ ਦਿੱਲੀ, 7 ਨਵੰਬਰ (ਵਿਸ਼ਵ ਵਾਰਤਾ): ਸੈਂਟਰਲ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਦਿੱਲੀ ਦੇ 16 ਸਕੂਲ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜਸਥਾਨ ਦੇ 5 ਸਕੂਲ ਸ਼ਾਮਲ ਹਨ।
ਸੀਬੀਐਸਈ ਨੇ ਸਕੂਲਾਂ ਦੀ ਮਾਨਤਾ ਇਸ ਲਈ ਰੱਦ ਕਰ ਦਿੱਤੀ ਕਿਉਂਕਿ ਉਹ ਸਿਰਫ ਕਾਗਜ਼ਾਂ ‘ਤੇ ਹੀ ਚੱਲ ਰਹੇ ਸਨ। ਕੁਝ ਸਕੂਲ ਅਜਿਹੇ ਵੀ ਸਨ ਜੋ ਮਿਆਰਾਂ ਦੀਆਂ ਕਈ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਸਨ। ਇੱਥੋਂ ਤੱਕ ਕਿ ਇਨ੍ਹਾਂ ਸਕੂਲਾਂ ਵਿੱਚ ਨਾ ਤਾਂ ਲਾਇਬ੍ਰੇਰੀ ਸੀ ਅਤੇ ਨਾ ਹੀ ਸਾਇੰਸ ਅਤੇ ਕੰਪਿਊਟਰ ਲੈਬ ਆਦਿ ਜਿਸ ਕਾਰਨ ਸੀਬੀਐਸਈ ਨੇ ਇਨ੍ਹਾਂ ਸਾਰੇ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/