ਚੋਣਾਂ ਤੋਂ ਪਹਿਲਾਂ CBI ਦੀ ਵੱਡੀ ਕਾਰਵਾਈ: 16 ਥਾਵਾਂ ‘ਤੇ ਛਾਪੇਮਾਰੀ
ਦਿੱਲੀ, 5 ਨਵੰਬਰ (ਵਿਸ਼ਵ ਵਾਰਤਾ):- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ।
ਮੰਗਲਵਾਰ (5 ਨਵੰਬਰ, 2024) ਨੂੰ CBI ਨੇ ਝਾਰਖੰਡ ‘ਚ ਨਿੰਬੂ ਪਹਾੜ ਖੇਤਰ ਵਿੱਚ ਸੂਬੇ ਦੇ ਗੈਰ-ਕਾਨੂੰਨੀ ਮਾਈਨਿੰਗ ਘੁਟਾਲੇ ਦੇ ਮਾਮਲੇ ਵਿੱਚ 16 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
3 ਰਾਜਾਂ ‘ਚ 16 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਕੇਸ ਨਵੰਬਰ 2023 ਵਿਚ ਅਦਾਲਤ ਦੇ ਹੁਕਮਾਂ ‘ਤੇ ਦਰਜ ਕੀਤਾ ਗਿਆ ਸੀ, ਜਿਸ ਦੇ ਆਧਾਰ ‘ਤੇ 14 ਸਥਾਨ ਝਾਰਖੰਡ (11 ਸਾਹਿਬਗੰਜ ਅਤੇ 3 ਰਾਂਚੀ), ਇਕ ਕੋਲਕਾਤਾ, ਪੱਛਮੀ ਬੰਗਾਲ ਅਤੇ ਇਕ ਪਟਨਾ, ਬਿਹਾਰ ਵਿਚ ਸੀ। ਜਿੱਥੋਂ 50 ਲੱਖ ਰੁਪਏ ਨਕਦ, 1 ਕਿਲੋ ਸੋਨਾ ਅਤੇ ਕੁਝ ਚਾਂਦੀ ਦੇ ਗਹਿਣੇ ਬਰਾਮਦ ਹੋਏ ਹਨ।
ਇਹ ਛਾਪੇਮਾਰੀ ਝਾਰਖੰਡ ਦੇ ਤਿੰਨ ਜ਼ਿਲ੍ਹਿਆਂ ਸਾਹਿਬਗੰਜ, ਪਾਕੁੜ ਅਤੇ ਰਾਜਮਹਿਲ ਵਿੱਚ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਜ਼ਿਲਿਆਂ ‘ਚ ਜਿਨ੍ਹਾਂ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਹੈ, ਉਹ ਸਾਰੇ ਪੰਕਜ ਮਿਸ਼ਰਾ ਦੇ ਕਰੀਬੀ ਹਨ। ਇਸ ਤੋਂ ਇਲਾਵਾ ਕੋਲਕਾਤਾ ਅਤੇ ਪਟਨਾ ਵਿੱਚ ਵੀ CBI ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
1200 ਕਰੋੜ ਰੁਪਏ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ CBI ਨੇ ਛਾਪੇਮਾਰੀ ਦੌਰਾਨ ਵੱਖ-ਵੱਖ ਥਾਵਾਂ ਤੋਂ 30 ਲੱਖ ਰੁਪਏ ਬਰਾਮਦ ਕੀਤੇ ਹਨ।