CBI ਨੇ ਚੰਡੀਗੜ੍ਹ ‘ਚ ਫਾਇਰ ਅਫਸਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) : ਚੰਡੀਗੜ੍ਹ ਸੈਕਟਰ-38 ਦੇ ਸਟੇਸ਼ਨ ਫਾਇਰ ਅਫਸਰ ਨੂੰ ਸੀਬੀਆਈ ਨੇ ਦੇਰ ਸ਼ਾਮ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਚੀਫ਼ ਫਾਇਰ ਅਫ਼ਸਰ (ਸੀ.ਐੱਫ.ਓ.) ਵੱਲੋਂ ਦਸਤਖਤ ਕੀਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨ.ਓ.ਸੀ.) ਜਲਦੀ ਦਿਵਾਉਣ ਦੇ ਨਾਂ ‘ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ।